ਕਸ਼ਮੀਰ ''ਚ ਭਾਜਪਾ ਨੇਤਾ ''ਤੇ ਹਮਲਾ

Global News

ਸ਼੍ਰੀਨਗਰ — ਜੰਮੂ-ਕਸ਼ਮੀਰ ਦੇ ਸੋਪੀਆਂ 'ਚ ਅੱਤਵਾਦੀਆਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਸ਼ਬੀਰ ਕਾਦਰੀ ਦੇ ਘਰ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਸ਼ਬੀਰ ਕਾਦਰੀ ਭਾਜਪਾ ਸ਼ਾਖਾ ਦੇ ਜ਼ਿਲਾ ਪ੍ਰਧਾਨ ਹਨ। ਹਮਲੇ ਦੇ ਸਮੇਂ ਉਹ ਆਪਣੇ ਪਰਿਵਾਰ ਸਮੇਤ ਘਰ 'ਚ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਅੱਤਵਾਦੀਆਂ ਨੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਖੁਦ ਨੂੰ ਪੁਲਸ ਮੁਲਾਜ਼ਮ ਦੱਸਿਆ। ਜਦੋਂ ਭਾਜਪਾ ਨੇਤਾ ਦੇ ਨਿੱਜੀ ਸੁਰੱਖਿਆ ਕਰਮਚਾਰੀ ਨੇ ਦਰਵਾਜ਼ਾ ਖੋਲਣ ਤੋਂ ਇਨਕਾਰ ਕਰ ਦਿੱਤਾ ਤਾਂ ਅੱਤਵਾਦੀਆਂ ਨੇ ਘਰ 'ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ 'ਚ ਘਰ ਦੀਆਂ ਖਿੜਕੀਆਂ ਅਤੇ ਕੰਧਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਭਾਜਪਾ ਨੇਤਾ ਦੇ ਨਿੱਜੀ ਸੁਰੱਖਿਆ ਕਰਮਚਾਰੀ ਦੀ ਜਵਾਬੀ ਕਾਰਵਾਈ ਦੇ ਬਾਅਦ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਏ। ਇਸ ਹਮਲੇ ਤੋਂ ਬਾਅਦ ਸੀਨੀਅਰ ਪੁਲਸ ਅਧਿਕਾਰੀ ਘਟਨਾਂ ਸਥਾਨ 'ਤੇ ਪਹੁੰਚ ਗਏ। ਭਾਜਪਾ ਨੇਤਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।