ਭਾਰਤ ਟੀ-20 ਵਿਸ਼ਵ ਕੱਪ ਦਾ ਪਹਿਲਾ ਦਾਅਵੇਦਾਰ : ਸਹਿਵਾਗ

Global News

ਨਵੀਂ ਦਿੱਲੀ- ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਕਿਹਾ ਕਿ ਭਾਰਤ ਕੋਲ ਵਿਸ਼ਵ ਪੱਧਰੀ ਖਿਡਾਰੀਆਂ ਦਾ ਬਿਹਤਰੀਨ ਤਾਲਮੇਲ ਹੈ, ਜੋ ਟੀਮ ਨੂੰ ਆਗਾਮੀ ਵਿਸ਼ਵ ਟੀ-20 ਕੱਪ ਦੌਰਾਨ ਪਹਿਲਾ ਦਾਅਵੇਦਾਰ ਬਣਾਉਂਦਾ ਹੈ। ਸਹਿਵਾਗ ਨੇ ਕਿਹਾ ਕਿ ਸਾਡੇ ਕੋਲ ਮਜ਼ਬੂਤ ਬੱਲੇਬਾਜ਼ੀ ਲਾਈਨਅਪ ਤੇ ਦਮਦਾਰ ਗੇਂਦਬਾਜ਼ੀ ਹਮਲਾ ਹੈ।
 

ਉਸ ਨੇ ਕਿਹਾ, ''ਸਾਡੇ ਕੋਲ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਅਜਿੰਕਯ ਰਹਾਨੇ ਵਰਗੇ ਬੱਲੇਬਾਜ਼ ਤੇ ਗੇਂਦਬਾਜ਼ਾਂ ਵਿਚ ਜਸਪ੍ਰੀਤ ਬੁਮਰਾਹ, ਆਸ਼ੀਸ਼ ਨਹਿਰਾ ਤੇ ਜਡੇਜਾ-ਅਸ਼ਵਿਨ ਦਾ ਸਪਿਨ ਹਮਲਾ ਮੌਜੂਦ ਹੈ। ਮੈਨੂੰ ਲੱਗਦਾ ਹੈ ਕਿ ਭਾਰਤ ਇਸ ਟੂਰਨਾਮੈਂਟ ਦਾ ਪਹਿਲਾ ਦਾਅਵੇਦਾਰ ਹੈ।