ਭਾਰਤੀ ''ਚ ਹੋਣ ਵਾਲੀਆਂ ਵੱਖ-ਵੱਖ ਖੇਡ ਲੀਗਾਂ ''ਚ ਸਭ ਤੋਂ ਜ਼ਿਆਦਾ ਪੈਸੇ ਕਮਾਉਂਦੇ ਹਨ ਵਿਦੇਸ਼ੀ ਖਿਡਾਰੀ

Global News

ਨਵੀਂ ਦਿੱਲੀ- ਭਾਰਤ 'ਚ ਵੱਖ-ਵੱਖ ਖੇਡ ਲੀਗਾਂ 'ਚ 823 ਕਰੋੜ ਰੁਪਏ ਤਨਖਾਹ ਦਿੱਤੀ ਜਾਂਦੀ ਹੈ,  ਜਿਸ 'ਚੋਂ ਘਰੇਲੂ ਖਿਡਾਰੀਆਂ ਨੂੰ ਸਿਰਫ 36 ਫੀਸਦੀ ਰਾਸ਼ੀ ਹੀ ਮਿਲਦੀ ਹੈ ਅਤੇ ਘੱਟ ਗਿਣਤੀ ਵਾਲੇ ਵਿਦੇਸ਼ੀ ਖਿਡਾਰੀ ਬਾਕੀ ਦੀ ਰਾਸ਼ੀ ਪ੍ਰਾਪਤ ਕਰਦੇ ਹਨ।

 

ਆਈ.ਪੀ.ਐੱਲ.,  ਇੰਡਿਅਨ ਸੁਪਰ ਲੀਗ, ਹਾਕੀ ਇੰਡਿਆ ਲੀਗ, ਅੰਤਰਰਾਸ਼ਟਰੀ ਪ੍ਰੀਮੀਅਮ ਟੈਨਿਸ ਲੀਗ ਸਮੇਤ ਵੱਖ-ਵੱਖ ਲੀਗਾਂ ਦਾ ਸਰਵੇ ਕਰਨ ਵਾਲੀ ਭਾਰਤੀ ਖੇਡ ਤਨਖਾਹ ਰਿਪੋਰਟ 2016 ਮੁਤਾਬਕ ਭਾਰਤੀ ਖਿਡਾਰੀਆਂ ਨੂੰ ਕੁੱਲ ਤਨਖਾਹ 'ਚੋਂ ਸਿਰਫ 296 ਕਰੋੜ ਰੁਪਏ ਹੀ ਮਿਲਦੇ ਹਨ ਪਰ ਇਹ ਹਿੱਸੇਦਾਰੀ ਦੇ ਮਾਮਲੇ 'ਚ ਬਿਲਕੁਲ ਉਲਟ ਹੈ ਅਤੇ 857 ਖਿਡਾਰੀਆਂ 'ਚੋਂ ਘਰੇਲੂ ਖਿਡਾਰੀ 521 ਹਨ। ਇਸ ਦੇ ਮੁਤਾਬਕ 336 ਵਿਦੇਸ਼ੀ ਖਿਡਾਰੀਆਂ ਨੂੰ ਕੁੱਲ 527 ਕਰੋੜ ਰੁਪਏ ਮਿਲਦੇ ਹਨ। ਸੁਪਰ ਇਨਸਾਈਟ ਦੇ ਡਾਇਰੈਕਅਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਮਨ ਰਹੇਜਾ ਨੇ ਕਿਹਾ, 'ਇਹ ਰਿਪੋਰਟ ਉਪਲਬਧ ਅੰਕੜੀਆਂ ਅਤੇ ਵੱਖ-ਵੱਖ ਖੇਡ ਏਜੰਟਾਂ ਤੋਂ ਮਿਲੇ ਅੰਕੜਿਆਂ 'ਤੇ ਅਧਾਰਿਤ ਹੈ।'