ਪਾਕਿ ਦੇ ਤੇਜ਼ ਗੇਂਦਬਾਜ਼ ਨੇ ਬੁਮਰਾਹ ਦੇ ਐਕਸ਼ਨ ਨੂੰ ਲੈ ਕੇ ਕੀਤੀ ਭਵਿੱਖਵਾਣੀ!

Global News

ਮੀਰਪੁਰ- ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਰ ਅਤੇ ਯੂ.ਏ.ਈ. ਦੇ ਮੌਜੂਦਾ ਕੋਚ ਆਕਿਬ ਜਾਵੇਦ ਨੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਗੇਂਦਬਾਜ਼ੀ ਐਕਸ਼ਨ ਨੂੰ 'ਅਜੀਬ ਐਕਸ਼ਨ' ਕਰਾਰ ਦਿੱਤਾ ਹੈ। ਆਕਿਬ ਨੇ ਭਾਰਤ ਖਿਲਾਫ ਯੂ.ਏ.ਈ. ਦੇ ਮੈਚ ਤੋਂ ਪਹਿਲਾਂ ਕਿਹਾ, 'ਬੁਮਰਾਹ ਦਾ ਐਕਸ਼ਨ ਉਸ ਦੀ ਮੁੱਖ ਸਮੱਸਿਆ ਹੈ ਅਤੇ ਇਸ ਤਰ੍ਹਾਂ ਦਾ ਐਕਸ਼ਨ ਨਾਲ ਪਿੱਠ 'ਤੇ ਕਾਫ਼ੀ ਖਿਚਾਵ ਪੈਂਦਾ ਹੈ। ਇਸ ਐਕਸ਼ਨ ਨਾਲ ਸੱਟ ਲੱਗਣ ਦਾ ਖ਼ਤਰਾ ਜ਼ਿਆਦਾ ਹੈ।  
 

ਜਾਵੇਦ ਨੇ ਕਿਹਾ ਕਿ ਇਸ ਤਰ੍ਹਾਂ ਦੇ ਐਕਸ਼ਨ ਨੂੰ ਦੇਖਦੇ ਹੋਏ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਸੱਟ ਤੋਂ ਬਿਨਾਂ 10 ਸਾਲ ਖੇਡ ਸਕੇਗਾ। ਮੈਂ ਗਲਤ ਵੀ ਹੋ ਸਕਦਾ ਹਾਂ ਕਿਉਂਕਿ ਮੈਂ ਭਵਿੱਖਬਾਣੀ ਨਹੀਂ ਕਰ ਰਿਹਾ ਪਰ ਮੈਨੂੰ ਅਜਿਹਾ ਹੀ ਲੱਗਦਾ ਹੈ।' ਆਕਿਬ ਨੇ ਵਸੀਮ ਅਕਰਮ ਅਤੇ ਵਕਾਰ ਯੂਨਿਸ  ਦੇ ਨਾਲ ਕਾਫ਼ੀ ਕ੍ਰਿਕੇਟ ਖੇਡਿਆ ਹੈ।  ਉਸ ਨੂੰ ਇਹ ਵੀ ਲੱਗਦਾ ਹੈ ਕਿ ਬੰਗਲਾਦੇਸ਼ੀ ਕ੍ਰਿਕਟਰ ਤਾਸਕਿਨ ਅਹਿਮਦ ਅਤੇ ਮੁਸਤਾਫਿਜ਼ੁਰ ਰਹਿਮਾਨ ਬੁਮਰਾਹ ਤੋਂ ਜ਼ਿਆਦਾ ਪ੍ਰਤੀਭਾਸ਼ਾਲੀ ਹਨ।


ਆਕਿਬ ਨੇ ਕਿਹਾ,  ਮੁਸਤਾਫਿਜ਼ੁਰ ਅਤੇ ਤਾਸਕਿਨ ਦੋਵੇਂ 20 ਸਾਲ ਦੇ ਹਨ ਅਤੇ ਉਨ੍ਹਾਂ ਦੀ ਗੇਂਦਬਾਜੀ ਦਾ ਪੱਧਰ ਵੇਖੋ। ਤਾਸਕਿਨ ਲਗਾਤਾਰ 145 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਕਰਾਉਂਦਾ ਹੈ ਅਤੇ ਮੁਸਤਾਫਿਜ਼ੁਰ ਦੀਆਂ ਗੇਂਦਾਂ 'ਚ ਸ਼ਾਨਦਾਰ ਵੇਰੀਏਸ਼ਨ ਹੈ। '