ਫੈਂਗਿੰਸੋ ਦਾ ਗੇਂਦਬਾਜ਼ੀ ਐਕਸ਼ਨ ਸ਼ੱਕੀ

Global News

ਜੌਹਾਨਸਬਰਗ- ਦੱਖਣੀ ਅਫਰੀਕਾ ਦੇ ਸਪਿਨਰ ਆਰੋਨ ਫੈਂਗਿੰਸੋ ਦਾ ਗੇਂਦਬਾਜ਼ੀ ਐਕਸ਼ਨ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਤੈਅ ਮਾਪਦੰਡਾਂ ਦੇ ਵਿਰੁੱਧ ਪਾਇਆ ਗਿਆ ਹੈ। ਫੈਂਗਿੰਸੋ ਦੇ ਗੇਂਦਬਾਜ਼ੀ ਐਕਸ਼ਨ ਦਾ ਆਈ. ਸੀ. ਸੀ. ਦੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਆਫ ਪ੍ਰਿਟੋਰੀਆ ਹਾਈ ਪਰਫਾਰਮੈਂਸ ਸੈਂਟਰ ਵਿਚ ਟੈਸਟ ਕੀਤਾ ਗਿਆ ਸੀ। ਦੱਖਣੀ ਅਫਰੀਕੀ ਸਪਿਨਰ ਦੀ ਕੂਹਣੀ ਤੈਅ ਮਾਪਦੰਡ 15 ਡਿਗਰੀ ਤੋਂ ਵੱਧ ਮੁੜਦੀ ਹੋਈ ਪਾਈ ਗਈ ਹੈ, ਜਿਹੜੀ ਗੈਰ-ਜ਼ਰੂਰੀ ਹੈ।

ਕ੍ਰਿਕਟ ਦੱਖਣੀ ਅਫਰੀਕਾ ਦੇ ਸ਼ੱਕੀ ਗੇਂਦਬਾਜ਼ੀ ਐਕਸ਼ਨ ਲਈ ਤੈਅ ਨਿਯਮ ਅਨੁਸਾਰ ਫੈਂਗਿੰਸੋ ਨੂੰ ਤੁਰੰਤ ਪ੍ਰਭਾਵ ਨਾਲ ਘਰੇਲੂ ਕ੍ਰਿਕਟ ਵਿਚ ਗੇਂਦਬਾਜ਼ੀ ਕਰਨ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਰਾਸ਼ਟਰੀ ਬੋਰਡ ਨੇ ਪੁਸ਼ਟੀ ਕੀਤੀ ਹੈ ਕਿ ਫੈਂਗਿੰਸੋ ਨੂੰ ਆਸਟ੍ਰੇਲੀਆ ਵਿਰੁੱਧ ਵੀ ਚਾਰ ਮਾਰਚ ਤੋਂ ਸ਼ੁਰੂ ਹੋ ਰਹੀ ਘਰੇਲੂ ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਵੀ ਟੀਮ ਵਿਚ ਨਹੀਂ ਚੁਣਿਆ ਜਾਵੇਗਾ।


ਫੈਂਗਿੰਸੋ ਹਾਲਾਂਕਿ ਅਜੇ ਟੀਮ ਦੇ ਨਾਲ ਰਹਿ ਕੇ ਆਪਣੇ ਗੇਂਦਬਾਜ਼ੀ ਐਕਸ਼ਨ ਵਿਚ ਸੁਧਾਰ ਲਈ ਸਪਿਨ ਗੇਂਦਬਾਜ਼ੀ ਕੋਚ ਕਲਾਡ ਹੈਂਜਰਸਨ ਤੇ ਹਾਈ ਪ੍ਰਫਾਰਮੈਂਸ ਮੈਨੇਜਰ ਵਿਨੀ ਬਾਰਸਨ ਨਾਲ ਕੰਮ ਕਰੇਗਾ। ਫੈਂਗਿੰਸੋ ਦਾ ਅਗਲੇ ਹਫਤੇ ਦੂਜੇ ਦੌਰ ਦਾ ਗੇਂਦਬਾਜ਼ੀ ਟੈਸਟ ਹੋਵੇਗਾ ਤੇ ਉਸ ਤੋਂ ਬਾਅਦ ਉਸ ਦੇ ਭਾਰਤ ਵਿਚ 8 ਮਾਰਚ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਵਿਚ ਖੇਡਣ ਦੀ ਸਥਿਤੀ ਸਾਫ ਹੋ ਸਕੇਗੀ।