ਟਾਈਗਰ ਦੀ ਫਿਲਮ 'ਬਾਗੀ' ਦਾ ਪੋਸਟਰ ਰਿਲੀਜ਼, ਗੰਭੀਰ ਅਤੇ ਵਿਦਰੋਹੀ ਅਵਤਾਰ 'ਚ ਆਏ ਨਜ਼ਰ

Global News

ਮੁੰਬਈ : ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦਾ ਬੀਤੇ ਦਿਨੀਂ ਹੋਏ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਬਾਗੀ' ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਪੋਸਟਰ ਤੋਂ ਉਨ੍ਹਾਂ ਦੇ ਕਿਰਦਾਰ ਦੀ ਝਲਕ ਸਾਫ ਦੇਖਣ ਨੂੰ ਮਿਲਦੀ ਹੈ। ਇਸ ਪੋਸਟਰ ਅਨੁਸਾਰ ਉਹ ਆਪਣੀ ਫਿਲਮ 'ਬਾਗੀ' 'ਚ ਗੰਭੀਰ ਅਤੇ ਵਿਦਰੋਹੀ ਅਵਤਾਰ 'ਚ ਨਜ਼ਰ ਆਉਣਗੇ। ਜਾਣਕਾਰੀ ਅਨੁਸਾਰ ਇਸ ਫਿਲਮ 'ਚ ਉਨ੍ਹਾਂ ਦੀ 26 ਸਾਲ ਸਹਿ-ਅਦਾਕਾਰਾ ਸ਼ਰਧਾ ਕਪੂਰ ਨੇ ਟਵਿੱਟਰ 'ਤੇ ਇਸ ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਅਦਾਕਾਰਾ ਸ਼ਰਧਾ ਨੇ ਲਿਖਿਆ, ''ਪੇਸ਼ ਕਰ ਰਹੀ ਹਾਂ...ਮੇਰਾ ਪਸੰਦੀਦਾ ਵਿਦਰੋਹੀ...।


ਜਨਮਦਿਨ ਮੁਬਾਰਕ ਹੋ ਟਾਈਗਰ ਸ਼ਰਾਫ।'' ਅਦਾਕਾਰ ਟਾਈਗਰ ਸ਼ਰਾਫ ਨੇ ਸ਼ਰਧਾ ਕਪੂਰ ਦਾ ਧੰਨਵਾਦ ਕੀਤਾ। 


ਜ਼ਿਕਰਯੋਗ ਹੈ ਕਿ ਬਾਲੀਵੁੱਡ ਨਿਰਦੇਸ਼ਕ ਸਬੀਰ ਖਾਨ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਗੀ' ਇਸ ਤਰ੍ਹਾਂ ਦੇ ਇਕ ਵਿਦਰੋਹੀ 'ਤੇ ਆਧਾਰਿਤ ਹੈ, ਜੋ ਆਪਣੇ ਪਿਆਰ ਲਈ ਇਕ ਵੱਡੀ ਲੜਾਈ ਲੜਦਾ ਹੈ। ਜ਼ਿਕਰਯੋਗ ਹੈ ਕਿ ਬਾਲੀਵੁੱਡ ਫਿਲਮ 'ਹੀਰੋਪੰਤੀ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਟਾਈਗਰ ਸ਼ਰਾਫ ਦੀ 'ਬਾਗੀ' ਦੂਜੀ ਫਿਲਮ ਹੈ।