ਪਾਣੀ ਦੀ ਕਮੀ 'ਤੇ ਅਧਾਰਿਤ ਹੋਵੇਗੀ ਅਕਸ਼ੈ ਦੀ 'ਇੱਕਾ'

Global News

ਮੁੰਬਈ : ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਇੱਕਾ' ਪਾਣੀ ਦੀ ਕਮੀ 'ਤੇ ਅਧਾਰਿਤ ਹੋਵੇਗੀ। ਮਸ਼ਹੂਰ ਫਿਲਮਕਾਰ ਸ਼ੇਖਰ ਕਪੂਰ ਪਾਣੀ ਦੀ ਕਿੱਲਤ ਸੰਬੰਧੀ ਇਕ ਦਹਾਕੇ ਤੋਂ ਵਧੇਰੇ ਸਮੇਂ ਤੋਂ ਫਿਲਮ 'ਪਾਣੀ' 'ਤੇ ਕੰਮ ਕਰ ਰਹੇ ਹਨ ਪਰ ਇਸ ਦੌਰਾਨ ਇਸੇ ਨਾਂ ਦੀ ਇਕ ਹੋਰ ਫਿਲਮ ਸ਼ੁਰੂ ਹੋਣ ਵਾਲੀ ਹੈ। 


ਖੈਰ, ਇਸ ਫਿਲਮ 'ਚ ਅਕਸ਼ੈ ਕੁਮਾਰ ਲੀਡ ਰੋਲ 'ਚ ਹਨ। 'ਇੱਕਾ' ਨਾਂ ਦੀ ਇਹ ਹਿੰਦੀ ਫਿਲਮ ਏ.ਆਰ. ਮੁਰੂਗਾਦਾਸ ਵਲੋਂ ਨਿਰਦੇਸ਼ਿਤ ਤਾਮਿਲ ਫਿਲਮ 'ਕੱਥੀ' ਦੀ ਰੀਮੇਕ ਹੈ। ਤਾਮਿਲ ਫਿਲਮ ਹਾਲਾਂਕਿ ਕਿਸਾਨਾਂ ਵਲੋਂ ਕੀਤੀ ਜਾਣ ਵਾਲੀ ਆਤਮ-ਹੱਤਿਆ ਦੇ ਵਿਸ਼ੇ 'ਤੇ ਬਣੀ ਸੀ ਪਰ 'ਇੱਕਾ' ਪਾਣੀ ਦੀ ਕਮੀ 'ਤੇ ਅਧਾਰਿਤ ਹੋਵੇਗੀ। ਇਸ 'ਚ ਦੱਸਿਆ ਜਾਵੇਗਾ ਕਿ ਕਿਵੇਂ ਮਲਟੀਨੈਸ਼ਨਲ ਕੰਪਨੀਆਂ ਮਹਿੰਗੀਆਂ ਸਾਫਟ ਡਰਿੰਕਸ 'ਚ ਦੇਸ਼ ਦਾ ਪਾਣੀ ਵਰਤਦੀਆਂ ਹਨ, ਜਿਸ ਕਾਰਨ ਇਥੇ ਪਾਣੀ ਦੀ ਕਮੀ ਹੋ ਰਹੀ ਹੈ। ਚਰਚਾ ਹੈ ਕਿ ਅਕਸ਼ੈ ਕੁਮਾਰ ਇਸ ਫਿਲਮ 'ਚ ਦੋਹਰੀ ਭੂਮਿਕਾ ਨਿਭਾਉਂਦੇ ਨਜ਼ਰ ਆ ਸਕਦੇ ਹਨ। ਇਸ ਤੋਂ ਪਹਿਲਾਂ ਅਕਸ਼ੈ 'ਜੈ ਕਿਸ਼ਨ' ਅਤੇ 'ਅਫਲਾਤੂਨ' ਆਦਿ ਫਿਲਮਾਂ 'ਚ ਡਬਲ ਰੋਲ ਨਿਭਾਅ ਚੁੱਕੇ ਹਨ।