ਪਾਕਿ ''ਚ ਹੋਏ ਧਮਾਕੇ ''ਚ ਦੋ ਅਮਰੀਕੀ ਕਰਮਚਾਰੀ ਹਲਾਕ

Global News

ਇਸਲਾਮਾਬਾਦ-ਪਾਕਿਸਤਾਨ ਦੇ ਪੇਸ਼ਾਵਰ ਵਿਚ ਨਸ਼ੀਲੇ ਪਦਾਰਥ ਨਿਰੋਧੀ ਮਿਸ਼ਨ ਦੌਰਾਨ ਮੰਗਲਵਾਰ ਨੂੰ ਹੋਏ ਇਕ ਧਮਾਕੇ ਵਿਚ ਅਮਰੀਕੀ ਵਣਜ ਦੂਤਘਰ ਦੇ ਦੋ ਸਥਾਨਕ ਕਰਮਚਾਰੀਆਂ ਅਤੇ ਕੁਝ ਫੌਜੀਆਂ ਦੀ ਮੌਤ ਹੋ ਗਈ। 

 

ਮੀਡੀਆ ਰਿਪੋਰਟਾਂ ਮੁਤਾਬਕ ਮੁਹੰਮਦ ਏਜੰਸੀ ਦੇ ਨੇੜੇ ਸੜਕ ਕੰਢੇ ਰਿਮੋਟ ਕੰਟਰੋਲ ਦੇ ਸਹਾਰੇ ਇਹ ਧਮਾਕਾ ਕੀਤਾ ਗਿਆ, ਜਿਸ ਵਿਚ ਅਮਰੀਕੀ ਮਿਸ਼ਨ ਦੇ ਨਾਰਕੋਟਿਕਸ ਅਫੇਅਰਸ ਸੈਕਸ਼ਨ ਦੇ ਦੋ ਕਰਮਚਾਰੀਆਂ ਦੀ ਮੌਤ ਹੋਈ। ਇਸ ਧਮਾਕੇ ਦੀ ਜ਼ਿੰਮੇਵਾਰੀ ਅਫਗਾਨਿਸਤਾਨ ਸਥਿਤ ਜਮਾਤੁਲ ਅਹਰਾਰ ਅੱਤਵਾਦੀ ਸੰਗਠਨ ਨੇ ਲਈ ਹੈ। ਇਹ ਗੈਰ-ਕਾਨੂੰਨੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਤੋਂ ਬਾਅਦ ਹੋ ਕੇ ਬਣਿਆ ਅੱਤਵਾਦੀ ਸਮੂਹ ਹੈ। ਇਸ ਹਮਲੇ ਵਿਚ ਚਾਰ ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਵਾਸ਼ਿੰਗਟਨ ਵਿਚ ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਨੇ ਆਪਣੇ ਦੋ ਕਰਮਚਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਹਮਲੇ ਦੀ ਨਿੰਦਾ ਕੀਤੀ ਹੈ।