ਸੰਯੁਕਤ ਰਾਸ਼ਟਰ ਦੇ ਰੋਕਣ ''ਤੇ ਵੀ ਉੱਤਰ ਕੋਰੀਆ ਨਾ ਆਇਆ ਬਾਜ

Global News

ਸੋਲ— ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਪਿਯੋਗਯਾਂਗ 'ਤੇ ਨਵੇਂ ਸਖਤ ਕਾਨੂੰਨ ਲਗਾਏ ਜਾਣ ਦੇ ਕੁੱਝ ਘੰਟਿਆਂ ਬਾਅਦ ਹੀ ਉੱਤਰ ਕੋਰੀਆ ਨੇ ਇਸਦਾ ਉਲੰਘਣ ਕੀਤਾ ਹੈ। ਇਸ ਬਾਰੇ ਦੱਖਣੀ ਕੋਰੀਆ ਨੇ ਇਕ ਬਿਆਨ ਦਿੱਤਾ ਹੈ।
 

ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ,'' ਉੱਤਰ ਕੋਰੀਆ ਨੇ ਅੱਜ ਆਪਣੇ ਪੂਰਬੀ ਤੱਟ ਦੇ ਸਮੁੰਦਰ ਵਿਚ ਛੋਟੀ ਦੂਰੀ ਦੀਆਂ ਮਿਸਾਈਲਾਂ ਦਾਗੀਆਂ ਹਨ।'' ਇਨ੍ਹਾਂ ਮਿਸਾਇਲਾਂ ਨੂੰ ਦਾਗਣ ਸਮੇਂ 'ਛੋਟੀ ਦੂਰੀ ਵਾਲੀਆਂ ਮਿਸਾਈਲਾਂ' ਦੱਸਿਆ ਗਿਆ ਸੀ। ਇਸ ਮਗਰੋਂ ਬੁਲਾਰੇ ਮੂਨ ਸਾਂਗ ਗਯੂਨ ਨੇ ਕਿਹਾ ਕਿ ਮੰਤਰਾਲੇ ਇਸ ਗੱਲ ਦਾ ਵਿਸ਼ਲੇਸ਼ਣ ਕਰ ਰਿਹਾ ਹੈ। ਮੂਨ ਨੇ ਕਿਹਾ ਕਿ ਇਨ੍ਹਾਂ ਨੂੰ ਪੂਰਬੀ ਸਾਗਰ (ਜਪਾਨ ਸਾਗਰ) ਵਿਚ ਸਥਾਨਕ ਸਮੇਂ ਮੁਤਾਬਕ ਸਵੇਰੇ 10 ਵਜੇ ਦਾਗਿਆ ਗਿਆ। ਉਨ੍ਹਾਂ ਨੇ ਕਿਹਾ,''ਦੱਖਣੀ ਕੋਰੀਆ ਫੌਜ ਉੱਤਰ ਕੋਰੀਆ ਵਲੋਂ ਕੋਈ ਹੋਰ ਕਦਮ ਚੁੱਕੇ ਜਾਣ ਦਾ ਨਿਰੀਖਣ ਕਰ ਰਹੀ ਹੈ।'' 
 

ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਬੁੱਧਵਾਰ ਨੂੰ ਦੋ ਦਹਾਕਿਆਂ ਵਿਚ ਉੱਤਰ ਕੋਰੀਆ 'ਤੇ ਸਭ ਤੋਂ ਕਠੋਰ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਹੈ। ਫਿਰ ਵੀ ਇਹ ਦੇਸ਼ ਬਾਜ ਨਹੀਂ ਆ ਰਿਹਾ ਅਤੇ ਇਸ ਨੇ ਫਿਰ ਤੋਂ ਪ੍ਰਮਾਣੂ ਅਤੇ ਰਾਕੇਟ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਅਤੇ ਉੱਤਰ ਕੋਰੀਆ ਦੇ ਰਸਮੀ ਸਹਿਯੋਗੀ ਚੀਨ ਨੇ ਨਵੀਆਂ ਪਾਬੰਦੀਆਂ 'ਤੇ ਸੱਤ ਹਫਤਿਆਂ ਤਕ ਗੱਲਬਾਤ ਕੀਤੀ ਜਿਸ 'ਚ ਜ਼ਮੀਨ, ਸਮੁੰਦਰ ਅਤੇ ਹਵਾ ਰਾਹੀਂ ਉੱਤਰੀ ਕੋਰੀਆ ਨੂੰ ਜਾਣ ਵਾਲੇ ਜਾਂ ਆਉਣ ਵਾਲੇ ਮਾਲ ਦਾ ਲਾਜ਼ਮੀ ਨਿਰੀਖਣ, ਪਿਯੋਗਯਾਂਗ ਦੇ ਛੋਟੇ ਹਥਿਆਰ ਅਤੇ ਹਲਕੇ ਹਥਿਆਰਾਂ ਦੀਆਂ ਸਾਰੀਆਂ ਵਿਕਰੀਆਂ ਜਾਂ ਤਬਾਦਲੇ 'ਤੇ ਪਾਬੰਦੀ ਆਦਿ ਵਿਸ਼ੇ ਸ਼ਾਮਲ ਹਨ।