ਮੋਜ਼ਮਬੀਕ ਵਿਚ ਮਿਲਿਆ ਲਾਪਤਾ ਮਲੇਸ਼ੀਆਈ ਜਹਾਜ਼ ਦਾ ਟੁੱਕੜਾ

Global News

ਵਾਸ਼ਿੰਗਟਨ— ਅਫਰੀਕੀ ਦੇਸ਼ ਮੋਜ਼ਮਬੀਕ ਦੇ ਤੱਟ 'ਤੇ ਬੋਇੰਗ 777 ਜਹਾਜ਼ ਦਾ ਇਕ ਟੁੱਕੜਾ ਲੱਭਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤਕਰੀਬਨ 2 ਸਾਲ ਪਹਿਲਾਂ ਭੇਤਭਰੀ ਹਾਲਤ ਵਿਚ ਲਾਪਤਾ ਮਲੇਸ਼ੀਆ ਏਅਰਲਾਇੰਸ ਦੇ ਐੱਮ.ਐੱਚ. 370 ਜਹਾਜ਼ ਦਾ ਟੁੱਕੜਾ ਹੈ। ਮਲੇਸ਼ੀਆ ਨੇ ਵੀ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ। 
 

ਸੀ. ਐਨ. ਐਨ. ਮੁਤਾਬਕ ਹਫਤੇ ਦੇ ਅਖੀਰ ਵਿਚ ਮਿਲੇ ਇਸ ਮਲਬੇ ਨੂੰ ਅਗਲੀ ਜਾਂਚ ਲਈ ਮਲੇਸ਼ੀਆ ਭੇਜਿਆ ਗਿਆ ਹੈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਜਹਾਜ਼ ਦੇ ਸਟੇਬਿਲਾਈਜਰ ਤੋਂ ਇਲਾਵਾ ਹੋਰ ਕੋਈ ਬੋਇੰਗ 777 ਲਾਪਤਾ ਨਹੀਂ ਹੋਇਆ ਹੈ। ਮਲੇਸ਼ੀਆ ਦੇ ਆਵਾਜਾਈ ਮੰਤਰੀ ਲਿਓ ਟਿਓਗ ਲਾਈ ਨੇ ਕਿਹਾ ਹੈ ਕਿ ਮਲੇਸ਼ੀਆ ਮਲਬੇ ਦੀ ਜਾਂਚ ਲਈ ਆਸਟਰੇਲੀਆ ਨਾਲ ਮਿਲ ਕੇ ਕੰਮ ਕਰ ਰਿਹਾ ਹੈ। 
 

ਜ਼ਿਕਰਯੋਗ ਹੈ ਕਿ 8 ਮਾਰਚ 2014 ਨੂੰ 5 ਭਾਰਤੀਆਂ ਸਮੇਤ 239 ਮੁਸਾਫਰਾਂ ਦੇ ਨਾਲ ਮਲੇਸ਼ੀਆਈ ਐੱਮ.ਐੱਚ 370 ਜਹਾਜ਼ ਲਾਪਤਾ ਹੋ ਗਿਆ ਸੀ। ਜਹਾਜ਼ ਨੇ ਲਾਪਤਾ ਹੋਣ ਦਾ ਰਹੱਸ ਹੁਣ ਤਕ ਸੁਲਝ ਨਹੀਂ ਸਕਿਆ। ਇਸ ਜਹਾਜ਼ ਦੇ  ਕੁਆਲਾਲੰਪੁਰ ਤੋਂ ਬੀਜਿੰਗ ਦੀ ਉਡਾਨ ਭਰੀ ਸੀ।