ਸੀਰੀਆ ਵਿਚ ਬੰਬ ਧਮਾਕੇ, 18 ਬਾਗੀ ਮਾਰੇ ਗਏ

Global News

ਬੈਰੂਤ— ਸੀਰੀਆ ਦੇ ਦੱਖਣੀ ਸੂਬੇ ਕਿਊਨੇਤਰਾ ਵਿਚ ਅੱਤਵਾਦੀਆਂ ਦੇ ਸਮੂਹ ਨੂੰ ਨਿਸ਼ਾਨਾ ਬਣਾ ਕੇ ਕਾਰ ਬੰਬ ਧਮਾਕੇ ਕੀਤੇ ਗਏ। ਇਸ ਧਮਾਕੇ ਵਿਚ 18 ਬਾਗੀ ਮਾਰੇ ਗਏ ਹਨ। 'ਸੀਰੀਆਈ ਮਨੁੱਖੀ ਅਧਿਕਾਰ ਸੰਗਠਨ' ਮੁਤਾਬਕ ਕਿਊਨੇਤਰਾ ਸੂਬੇ ਦੇ ਅਲ-ਇਸ਼ਾ ਪਿੰਡ ਵਿਚ ਜਬਹਤ ਥੁਵਰ ਸੋਓਰਿਆ ਦੇ ਠਿਕਾਣੇ ਨੂੰ ਨਿਸ਼ਾਨਾ ਬਣਾ ਕੇ ਹੀ ਵਿਸਫੋਟ ਕੀਤਾ ਗਿਆ। 

 

ਅਲਵਿਆਤ ਅਲ-ਫੁਰਕਨ ਸਮੂਹ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਇਸ ਹਮਲੇ ਪਿੱਛੇ ਆਈ.ਐੱਸ. ਨਾਲ ਸੰਬੰਧਤ ਡਾਏਸ ਸਲੀਪਰ ਸੈੱਲ ਦਾ ਹੱਥ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਪਿੱਛੇ ਸੀਰੀਆ ਸਰਕਾਰ, ਉਸਦੇ ਸਾਥੀਆਂ ਅਤੇ ਗੈਰ-ਜਿਹਾਦੀ ਅੱਤਵਾਦੀਆਂ ਵਿਚਕਾਰ ਤਾਜਾ ਯੁੱਧ ਵਿਰਾਮ ਨਾਲ ਕੋਈ ਸੰਬੰਧ ਨਹੀਂ ਹੈ।