ਸਮੁੰਦਰੀ ਗੁਫਾ ''ਚ ਬਣਿਆ ਹੈ ਇਹ ਰੈਸਟੋਰੈਂਟ

Global News

ਰੋਮ— ਦੱਖਣੀ ਇਟਲੀ ਦੇ ਪੋਲੀਗਨਾਨੋ 'ਚ ਬਣਾਇਆ ਗਿਆ ਇਕ ਰੈਸਟੋਰੈਂਟ ਦੁਨੀਆ ਦੇ ਬਾਕੀ ਰੈਸਟੋਰੈਂਟਸ ਤੋਂ ਵੱਖਰਾ ਹੈ। ਦਰਅਸਲ 'ਚ ਇਹ ਰੈਸਟੋਰੈਂਟ ਸਮੁੰਦਰ ਨਾਲ ਘਿਰੀ ਇਕ ਗੁਫਾ ਦੇ ਅੰਦਰ ਬਣਾਇਆ ਗਿਆ ਹੈ। ਇੱਥੋਂ ਤੁਸੀਂ ਚੱਟਾਨਾਂ ਦੇ ਖੂਬਸੂਰਤ ਨਜ਼ਾਰਿਆਂ ਦਾ ਮਜ਼ਾ ਲੈ ਸਕਦੇ ਹੋ। ਇਹ ਚੱਟਾਨਾਂ ਜਿਨ੍ਹਾਂ ਨੂੰ ਲਾਈਮ ਸਟੋਨ ਕਿਹਾ ਜਾਂਦਾ ਹੈ, ਹਜ਼ਾਰਾਂ ਸਾਲ ਪੁਰਾਣੀਆਂ ਹਨ। ਇਸ ਰੈਸਟੋਰੈਂਟ 'ਚ ਲੋਕ ਆਪਣੇ ਮਨੋਰੰਜਨ ਲਈ ਆਉਂਦੇ ਹਨ। ਇਸ ਵਿਚ 20 ਕਮਰੇ ਹਨ। ਖਾਣ ਲਈ, ਘੁੰਮਣ ਲਈ ਅਤੇ ਰਹਿਣ ਲਈ ਵਿਸ਼ੇਸ਼ ਪ੍ਰਬੰਧ ਹੈ। ਇਸ ਦੀ ਖੂਬਸੂਰਤੀ ਦੇਖਣ ਵਾਲੀ ਹੈ ਅਤੇ ਦਿਲ ਨੂੰ ਖਿੱਚ ਲੈਣ ਵਾਲੀ ਹੈ। ਇਸ ਰੈਸਟੋਰੈਂਟ ਨੂੰ ਦੇਖਣ ਲਈ ਦੂਰੋਂ-ਦੂਰੋਂ ਲੋਕ ਆਉਂਦੇ ਹਨ।