ਅਗਲੇ 24 ਘੰਟਿਆਂ ''ਚ ਮੀਂਹ ਪੈਣ ਅਤੇ ਬਰਫਬਾਰੀ ਦੀ ਸੰਭਾਵਨਾ

Global News

ਚੰਡੀਗੜ੍ਹ/ਸ਼੍ਰੀਨਗਰ—ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ 'ਚ ਕਿਤੇ-ਕਿਤੇ ਮੀਂਹ ਪੈਣ ਜਾਂ ਕਿਣਮਿਣ ਹੋਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਅਨੁਸਾਰ ਇਨ੍ਹਾਂ ਇਲਾਕਿਆਂ 'ਚ ਅੱਜ ਦਰਮਿਆਨੇ ਬੱਦਲ ਛਾਏ ਰਹੇ ਅਤੇ ਕੱਲ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਮੌਸਮ ਚੱਕਰ 'ਚ ਆਈ ਤਬਦੀਲੀ ਕਾਰਨ ਪਹਾੜਾਂ 'ਤੇ ਬਰਫਬਾਰੀ ਅਤੇ ਮੀਂਹ ਦੀ ਘਾਟ ਕਾਰਨ ਸਮੇਂ ਤੋਂ ਪਹਿਲਾਂ ਗਰਮੀ ਪੈਣਾ ਕਿਸਾਨਾਂ ਅਤੇ ਵਾਤਾਵਰਣ ਮਾਹਿਰਾਂ ਲਈ ਚਿੰਤਾ ਦਾ ਵਿਸ਼ਾ ਹੈ। 


ਕਸ਼ਮੀਰ ਘਾਟੀ 'ਚ ਲੰਬੇ ਸਮੇਂ ਤਕ ਮੌਸਮ ਖੁਸ਼ਕ ਰਹਿਣ ਮਗਰੋਂ ਅੱਜ ਸੂਰਜ ਦੀ ਲੁਕਣਮੀਟੀ ਨਾਲ ਮੌਸਮ ਸੁਹਾਵਣਾ ਹੋ ਗਿਆ। ਇਥੇ ਵੀ 4 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 14.2, ਅੰਬਾਲਾ 14.4, ਹਿਸਾਰ 13.5, ਕਰਨਾਲ 10, ਨਾਰਨੌਲ 13, ਅੰਮ੍ਰਿਤਸਰ 9.6, ਪਟਿਆਲਾ 14, ਲੁਧਿਆਣਾ 15 ਤੇ ਦਿੱਲੀ 'ਚ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼੍ਰੀਨਗਰ ਦਾ ਘੱਟੋ-ਘੱਟ ਤਾਪਮਾਨ 2.9 ਡਿਗਰੀ ਅਤੇ ਜੰਮੂ ਦਾ 13 ਡਿਗਰੀ ਰਿਹਾ। ਹਿਮਾਚਲ 'ਚ ਅੱਜ ਬੱਦਲ ਛਾਏ ਰਹੇ ਅਤੇ ਕੱਲ ਤਕ ਬਰਫਬਾਰੀ ਹੋਣ ਜਾਂ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 8.6, ਮਨਾਲੀ ਦਾ 2.2, ਧਰਮਸ਼ਾਲਾ ਦਾ 10, ਭੁੰਤਰ 6.6, ਸੁੰਦਰਨਗਰ 8.7, ਕਾਂਗੜਾ 10, ਨਾਹਨ 14, ਊਨਾ 12, ਸੋਲਨ 8.0 ਅਤੇ ਕਲਪਾ ਦਾ 2.0 ਡਿਗਰੀ ਸੈਲਸੀਅਸ ਰਿਹਾ।