ਦਿੱਲੀ ਡੇਅਰਡੇਵਿਲਜ਼ ਦੇ ਮੈਂਟਰ ਬਣੇ ਦ੍ਰਾਵਿੜ

Global News

ਨਵੀਂ ਦਿੱਲੀ- ਆਈ. ਪੀ. ਐੱਲ. ਟੀਮ ਦਿੱਲੀ ਡੇਅਰਡੇਵਿਲਜ਼ ਨੇ 9ਵੇਂ ਸੈਸ਼ਨ ਲਈ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੂੰ ਆਪਣੀ ਟੀਮ ਦਾ ਮੈਂਟਰ ਨਿਯੁਕਤ ਕੀਤਾ ਹੈ। ਦ੍ਰਾਵਿੜ ਸਾਬਕਾ ਚੈਂਪੀਅਨ ਰਾਜਸਥਾਨ ਰਾਇਲਜ਼ ਦੇ ਮੈਂਟਰ ਸਨ ਪਰ ਸੱਟੇਬਾਜ਼ੀ ਤੇ ਸਪਾਟ ਫਿਕਸਿੰਗ ਦੇ ਦੋਸ਼ਾਂ ਦੇ ਚੱਲਦੇ ਰਾਜਸਥਾਨ ਟੀਮ ਨੂੰ ਦੋ ਸਾਲ ਲਈ ਆਈ. ਪੀ. ਐੱਲ. ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਰਾਜਸਥਾਨ ਦੀ ਟੀਮ 2018 ਵਿਚ ਆਈ. ਪੀ. ਐੱਲ. ਵਿਚ ਪਰਤ ਸਕਦੀ ਹੈ।


ਦਿੱਲੀ ਡੇਅਰਡੇਵਿਲਜ਼ ਨੇ ਮੈਂਟਰ ਬਣਾਉਣ ਦੇ ਇਲਾਵਾ ਪੈਡੀ ਉਪਟਨ ਨੂੰ ਟੀਮ ਦਾ ਨਵਾਂ ਕੋਚ ਵੀ ਨਿਯੁਕਤ ਕੀਤਾ ਹੈ। ਉਹ ਸਾਬਕਾ ਭਾਰਤੀ ਕੋਚ ਦੱਖਣੀ ਅਫਰੀਕਾ ਦੇ ਗੈਰੀ ਕਰਸਟਨ ਦੀ ਜਗ੍ਹਾ ਲੈਣਗੇ, ਜਿਨ੍ਹਾਂ ਦੀ ਅਗਵਾਈ ਵਿਚ ਭਾਰਤ ਨੇ 2011 ਦਾ ਇਕ ਦਿਨਾ ਵਿਸ਼ਵ ਕੱਪ ਜਿੱਤਿਆ ਸੀ।