ਜਦੋਂ ਇਸ ਅਦਾਕਾਰ ਨੇ ਉਡਾਇਆ ''ਸਿੰਗਲ'' ਕੋਹਲੀ ਦਾ ਮਖੌਲ

Global News

ਨਵੀਂ ਦਿੱਲੀ— ਏਸ਼ੀਆ ਕੱਪ 'ਚ ਸ਼ਨੀਵਾਰ ਨੂੰ ਜਦੋਂ ਸਾਰੇ ਕ੍ਰਿਕਟ ਪ੍ਰਸ਼ੰਸਕ ਭਾਰਤ-ਪਾਕਿਸਤਾਨ ਦਾ ਮੈਚ ਦੇਖਣ 'ਚ ਰੁੱਝੇ ਹੋਏ ਸਨ, ਉੱਥੇ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਹਰ ਖਿਡਾਰੀ ਦਾ ਟਵਿਟਰ 'ਤੇ ਵੱਖਰੇ ਅੰਦਾਜ਼ 'ਚ ਹੀ ਮਜ਼ਾਕ ਉਡਾ ਰਹੇ ਸਨ। 


ਉਸ ਨੇ ਪਾਕਿਸਤਾਨੀ ਖਿਡਾਰੀ ਸ਼ੋਇਬ ਮਲਿਕ ਲਈ ਟਵੀਟ ਕਰਕੇ ਉਸ ਦਾ ਮਖੌਲ ਉਡਾਇਆ ਤੇ ਭਾਰਤੀ ਟੀਮ ਦੇ ਦਿੱਗਜ ਖਿਡਾਰੀ ਯੁਵਰਾਜ ਸਿੰਘ, ਸੁਰੇਸ਼ ਰੈਨਾ, ਅਜਿੰਕਿਆ ਰਹਾਨੇ ਤੇ ਧੋਨੀ ਨੂੰ ਵੀ ਟਵੀਟ ਕਰਕੇ ਧੰਨਵਾਦ ਕਿਹਾ। ਇਸ ਦੇ ਨਾਲ ਹੀ ਉਸ ਨੇ ਮੈਚ ਦੇ ਹੀਰੋ ਰਹੇ ਵਿਰਾਟ ਕੋਹਲੀ ਨੂੰ ਵੀ ਨਹੀਂ ਬਖਸ਼ਿਆ। ਉਸ ਨੇ ਵਿਰਾਟ ਤੇ ਅਨੁਸ਼ਕਾ ਦੇ ਬ੍ਰੇਕਅੱਪ ਨੂੰ ਲੈ ਕੇ ਟਵੀਟ 'ਚ ਉਸ ਦੇ ਸਿੰਗਲ ਹੋਣ ਦਾ ਮਜ਼ਾਕ ਬਣਾਇਆ।