ਅਸਹਿਣਸ਼ੀਲਤਾ ਦੇ ਮੁੱਦੇ 'ਤੇ ਸ਼ਾਹਰੁਖ ਅਤੇ ਆਮਿਰ ਨੂੰ ਇਸ ਮਸ਼ਹੂਰ ਗਾਇਕ ਨੇ ਦਿੱਤੀ ਇਹੋ ਜਿਹੀ ਸਲਾਹ

Global News

ਪਟਿਆਲਾ : ਅਸਿਹਣਸ਼ੀਲਤਾ ਦੇ ਮੁੱਦੇ 'ਤੇ ਹੁਣ ਬਾਲੀਵੁੱਡ ਅਤੇ ਪੰਜਾਬੀ ਗਾਇਕ ਦਲੇਰ ਮਹਿੰਦੀ ਵੀ ਸ਼ਾਮਲ ਹੋ ਗਏ ਹਨ। ਗਾਇਕ ਦਲੇਰ ਮਹਿੰਦੀ ਨੇ ਕਿਹਾ ਹੈ ਕਿ ਉਹ ਨਹੀਂ ਮੰਨਦੇ ਕਿ ਦੇਸ਼ 'ਚ ਅਸਿਹਣਸ਼ੀਲਤਾ ਦਾ ਕਿਸੇ ਤਰ੍ਹਾਂ ਵੀ ਮਾਹੌਲ ਹੈ। ਉਨ੍ਹਾਂ ਕਿਹਾ, ''ਦੇਸ਼ 'ਚ ਅਸਿਹਣਸ਼ੀਲਤਾ ਦੀ ਗੱਲ ਕਰਨ ਵਾਲੇ ਆਮਿਰ ਖਾਨ ਅਤੇ ਸ਼ਾਹਰੁਖ ਖਾਨ ਨੂੰ ਕਹੋ ਕਿ ਈਰਾਕ ਵਰਗੇ ਮੁਸਲਿਮ ਦੇਸ਼ਾਂ 'ਚ ਜਾ ਕੇ ਦੇਖਣ, ਜਿੱਥੇ ਮੁਸਲਮਾਨ, ਮੁਸਲਮਾਨ ਨੂੰ ਮਾਰ ਰਿਹਾ ਹੈ। ਇਹ ਹੈ ਅਸਲੀ ਅਸਹਿਣਸ਼ੀਲਤਾ।


ਜਾਣਕਾਰੀ ਅਨੁਸਾਰ ਦਲੇਰ ਦਾ ਮੰਨਣਾ ਹੈ ਕਿ ਦੇਸ਼ ਦਾ ਹਰ ਵਿਅਕਤੀ ਭਾਵੇਂ ਕਿਸੇ ਵੀ ਧਰਮ ਦਾ ਹੋਵੇ, ਉਹ ਰਾਜਾ ਹੈ। ਇਸ ਤੋਂ ਪਹਿਲਾਂ ਵੀ ਗਾਇਕ ਦਲੇਰ ਮਹਿੰਦੀ ਕਹਿ ਚੁੱਕੇ ਹਨ ਕਿ ਉਹ ਪੂਰੀ ਦੁਨੀਆ ਦੀ ਯਾਤਰਾ ਕਰ ਚੁੱਕੇ ਹਨ ਪਰ ਭਾਰਤ ਵਰਗਾ ਦੇਸ਼ ਕਿਤੇ ਨਹੀਂ ਹੈ। ਜ਼ਿਕਰਯੋਗ ਹੈ ਕਿ ਉਹ ਬੀਤੇ ਦਿਨੀਂ ਪਟਿਆਲੇ ਪੁਹੰਚੇ ਸਨ। ਉਨ੍ਹਾਂ ਨੇ ਇੱਥੇ ਕੁਝ ਸਮਾਂ ਮੋਟਰਸਾਈਕਲ ਚਲਾਇਆ ਅਤੇ ਸ਼ਾਪਿੰਗ ਵੀ ਕੀਤੀ। ਗਾਇਕ ਦਲੇਰ ਮਹਿੰਦੀ ਦਾ ਜਨਮ ਭਾਵੇਂ ਹੀ ਬਿਹਾਰ ਦੇ ਪਟਨਾ 'ਚ ਹੋਇਆ ਹੋਵੇ ਪਰ ਫਿਰ ਵੀ ਉਹ ਮੂਲ ਰੂਪ ਨਾਲ ਪੰਜਾਬੀ ਹਨ। ਉਹ ਆਪਣੀ ਪਹਿਲੀ ਐਲਬਮ 'ਬੋਲੋ ਤਾਰਾ ਰਾ ਰਾ' ਨਾਲ ਕਾਫੀ ਮਸ਼ਹੂਰ ਹੋ ਗਏ ਸਨ। ਜਾਣਕਾਰੀ ਅਨੁਸਾਰ ਇਸ ਐਲਬਮ ਦੀਆਂ ਪੂਰੇ ਦੇਸ਼ 'ਚ 2 ਕਰੋੜ ਕਾਪੀਆਂ ਵਿਕੀਆਂ ਸਨ।