ਜਦੋਂ ਸਲਮਾਨ ਖਾਨ ਨੇ ਕੀਤੀ ਸ਼ਾਹਰੁਖ ਲਈ ਅਜਿਹੀ ਗੱਲ

Global News

ਮੁੰਬਈ : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦਾ ਕਹਿਣਾ ਹੈ ਕਿ ਉਹ ਆਪਣੇ ਦੋਸਤ ਅਤੇ ਸਮਕਾਲੀ ਅਦਾਕਾਰ ਸ਼ਾਹਰੁਖ ਖਾਨ ਦੇ ਫੈਨ ਹਨ। ਸ਼ਾਹਰੁਖ ਦੀ ਫਿਲਮ 'ਫੈਨ' ਦਾ ਟ੍ਰੇਲਰ ਸਾਂਝਾ ਕਰਦੇ ਹੋਏ ਸਲਮਾਨ ਨੇ ਇਹ ਗੱਲ ਟਵਿਟਰ 'ਤੇ ਦੱਸੀ। ਉਨ੍ਹਾਂ ਲਿਖਿਆ, ''ਸਲਮਾਨ ਖਾਨ ਸ਼ਾਹਰੁਖ ਦਾ ਫੈਨ ਹੈ।'' ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਲਮਾਨ ਨੇ ਸ਼ਾਹਰੁਖ ਦੀ ਫਿਲਮ ਲਈ ਪ੍ਰਚਾਰ ਕੀਤਾ ਹੋਵੇ। ਇਸ ਤੋਂ ਪਹਿਲਾਂ ਉਨ੍ਹਾਂ 'ਦਿਲਵਾਲੇ' ਦੇ ਪ੍ਰਚਾਰ ਲਈ ਬਹੁਤ ਸਾਰੇ ਟਵੀਟ ਕੀਤੇ ਸਨ ਅਤੇ ਵੀਡੀਓ ਵੀ ਬਣਾਏ ਸਨ। 


ਜਾਣਕਾਰੀ ਅਨੁਸਾਰ ਇਨ੍ਹਾਂ ਦਾ ਆਪਸੀ ਸੰਬੰਧ ਹੁਣ ਕਾਫੀ ਹੱਦ ਤੱਕ ਠੀਕ ਹੋ ਗਿਆ ਹੈ। ਇਕ ਸਮਾਂ ਇਸ ਤਰ੍ਹਾਂ ਦਾ ਵੀ ਹੁੰਦਾ ਸੀ ਜਦੋਂ ਇਹ ਇਕ-ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਸਨ ਕਰਦੇ। ਇਸ ਤੋਂ ਪਹਿਲਾਂ ਵੀ ਸਲਮਾਨ ਦੇ ਟੀ.ਵੀ. ਸ਼ੋਅ 'ਬਿਗ ਬੌਸ' 'ਚ ਵੀ ਸ਼ਾਹਰੁਖ ਖਾਨ ਆਪਣੀ ਫਿਲਮ 'ਦਿਲਵਾਲੇ' ਦੇ ਪ੍ਰਚਾਰ ਲਈ ਆਏ ਸਨ। ਇਨ੍ਹਾਂ ਦੀ ਹੁਣ ਦੋਸਤੀ ਵੀ ਕਾਫੀ ਸੁਰਖੀਆਂ ਬਟੋਰ ਰਹੀ ਹੈ। ਜ਼ਿਕਰਯੋਗ ਹੈ ਕਿ ਸਲਮਾਨ ਦੀ ਆਉਣ ਵਾਲੀ ਫਿਲਮ 'ਸੁਲਤਾਨ' 'ਚ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਉਨ੍ਹਾਂ ਦੀ ਪਹਿਲੀ ਵਾਰ ਕੈਮਿਸਟਰੀ ਦੇਖਣ ਨੂੰ ਮਿਲੇਗੀ। ਇਸ 'ਚ ਸਲਮਾਨ ਖਾਨ ਨੇ ਪਹਿਲਵਾਨ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ 8 ਜੁਲਾਈ ਨੂੰ ਰਿਲੀਜ਼ ਹੋਵੇਗੀ।