ਮਲਾਇਕਾ ਲਈ ਸੰਵੇਦਨਸ਼ੀਲ ਹਨ ਅਰਬਾਜ਼

Global News

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ-ਫਿਲਮਕਾਰ ਅਰਬਾਜ਼ ਖਾਨ ਆਪਣੀ ਅਦਾਕਾਰਾ ਪਤਨੀ ਮਲਾਇਕਾ ਅਰੋੜਾ ਖਾਨ ਪ੍ਰਤੀ ਬਹੁਤ ਸੰਵੇਦਨਸ਼ੀਲ ਹਨ। ਅਰਬਾਜ਼ ਖਾਨ ਨੇ ਮਲਾਈਕਾ ਨਾਲ ਸਾਲ 1998 'ਚ ਵਿਆਹ ਕੀਤਾ ਸੀ। ਕੁਝ ਦਿਨਾਂ ਤੋਂ ਅਜਿਹੀ ਚਰਚਾ ਹੈ ਕਿ ਦੋਵਾਂ ਵਿਚਕਾਰ ਕੁਝ ਠੀਕ ਨਹੀਂ ਚੱਲ ਰਿਹਾ। ਅਰਬਾਜ਼ ਨੇ ਕਿਹਾ ਕਿ ਉਹ ਪਹਿਲਾਂ ਮਲਾਇਕਾ ਲਈ ਸੰਵੇਦਨਸ਼ੀਲ ਨਹੀਂ ਸਨ ਪਰ ਸਮੇਂ ਨਾਲ ਚੀਜ਼ਾਂ ਬਦਲ ਗਈਆਂ ਹਨ। ਅਰਬਾਜ਼ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਵਕਤ ਦੇ ਨਾਲ ਤੁਹਾਡੇ ਕੋਲ ਆਪਣੀ ਪਤਨੀ ਦੀ ਗੱਲ ਸੁਣਨ ਤੋਂ ਇਲਾਵਾ ਕੋਈ ਬਦਲ ਨਹੀਂ ਰਹਿ ਜਾਂਦਾ। ਹੁਣ ਸਾਰੀ ਸੱਤਾ ਮਲਾਇਕਾ ਦੇ ਹੱਥ 'ਚ ਆ ਗਈ ਹੈ। ਮੈਨੂੰ ਵੀ ਲਗਦਾ ਹੈ ਕਿ ਇਕ ਉਮਰ ਤੋਂ ਬਾਅਦ ਔਰਤਾਂ ਆਪਣੇ ਪਤੀ ਦੇ ਜੀਵਨ ਅਤੇ ਚੀਜ਼ਾਂ 'ਤੇ ਆਪਣਾ ਕੰਟਰੋਲ ਕਰ ਲੈਂਦੀਆਂ ਹਨ। ਮੈਂ ਮਲਾਇਕਾ ਨੂੰ ਪਿਆਰ ਕਰਦਾ ਹਾਂ। ਮੈਂ ਉਸ ਲਈ ਕਾਫੀ ਸੰਵੇਦਨਸ਼ੀਲ ਹਾਂ।''


ਜ਼ਿਕਰਯੋਗ ਹੈ ਕਿ ਬੀਤੇ ਦਿਨੀਂ  ਟੀ.ਵੀ. ਸ਼ੋਅ 'ਪਾਵਰ ਕੱਪਲ' ਦਾ ਫਿਨਾਲੇ ਐਪੀਸੋਡ ਸ਼ੂਟ ਕੀਤਾ ਗਿਆ ਸੀ। ਇਸ ਦੌਰਾਨ ਹੀ ਮਲਾਇਕਾ ਆਪਣੇ ਪਤੀ ਅਰਬਾਜ਼ ਨੂੰ ਨਜ਼ਰ ਅੰਦਾਜ਼ ਕਰਦੀ ਹੋਈ ਦਿਖਾਈ ਦਿੱਤੀ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪੁਹਿਲਾਂ ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਖਾਨ ਦੇ ਤਲਾਕ ਦੀਆਂ ਖ਼ਬਰਾਂ ਚੱਲੀਆਂ ਸਨ ਕਿ ਦੋਵੇਂ ਇਕ-ਦੂਜੇ ਨੂੰ ਤਲਾਕ ਦੇ ਦੇਣਗੇ ਪਰ ਅਰਬਾਜ਼ ਨੇ ਮੀਡੀਆ ਸਾਹਮਣੇ ਆ ਕੇ ਇਨ੍ਹਾਂ ਖ਼ਬਰਾਂ ਦਾ ਖੰਡਨ ਕਰ ਦਿੱੱਤਾ ਸੀ।