ਪ੍ਰਿਯੰਕਾ ਚੋਪੜਾ ਨੇ ਕੀਤੀ 'ਬੇਵਾਚ' ਦੀ ਸ਼ੂਟਿੰਗ ਸ਼ੁਰੂ

Global News

ਲਾਸ ਏਂਜਲਸ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਮਿਆਮੀ 'ਚ ਆਪਣੀ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ ਏ. ਬੀ. ਸੀ. ਦੀ ਟੀ. ਵੀ. ਲੜੀ 'ਕਵਾਂਟਿਕੋ' ਨਾਲ ਕੌਮਾਂਤਰੀ ਟੀ. ਵੀ. 'ਤੇ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਾਉਣ ਵਾਲੀ 33 ਸਾਲਾ ਪ੍ਰਿਯੰਕਾ ਨੇ ਟਵਿਟਰ 'ਤੇ ਇਸ ਸਿਲਸਿਲੇ 'ਚ ਇਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਇਸ ਦੇ ਨਾਲ ਹੀ ਲਿਖਿਆ, ''ਇਕ ਬੀਚ 'ਤੇ ਜ਼ਰੂਰਤ ਦਾ ਸਾਰਾ ਸਾਮਾਨ ਅਤੇ ਸ਼ੂਟਿੰਗ ਦਾ ਪਹਿਲਾ ਦਿਨ ਬਹੁਤ ਸ਼ਾਨਦਾਰ, ਹਰ ਕੋਈ ਬਹੁਤ ਚੰਗਾ ਹੈ, ਇੱਥੇ ਟੀਮ ਬੇਵਾਚ ਹੈ।'' 


ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰਾ ਬੀਤੇ ਦਿਨੀਂ ਅਮਰੀਕਾ ਦੇ ਲਾਸ ਏਂਜਲਸ 'ਚ ਹੋਏ 'ਆਸਕਰ ਐਵਾਰਡ' 'ਚ ਪੇਸ਼ਕਰਤਾ ਦੀ ਭੂਮਿਕਾ ਨਿਭਾਈ ਸੀ। ਇਹ ਪ੍ਰਿਯੰਕਾ ਚੋਪੜਾ, ਦੇਸ਼ ਅਤੇ ਬਾਲੀਵੁੱਡ ਇੰਡਸਟਰੀ ਲਈ ਬਹੁਤ ਮਾਣ ਦੀ ਗੱਲ ਹੈ। ਇਸ ਸਮਾਗਮ 'ਚ ਪ੍ਰਿਯੰਕਾ ਨੂੰ ਨਾਲ ਸਿਰਫ ਸਮਾਗਮ 'ਚ ਆਏ ਦਰਸ਼ਕਾਂ ਸਾਹਮਣੇ ਉਨ੍ਹਾਂ ਨੂੰ 'ਦਿੱਗਜ' ਕਹਿ ਕੇ ਸੰਬੋਧਨ ਵੀ ਕੀਤਾ। ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ 'ਚ ਪ੍ਰਿਯੰਕਾ ਨਕਾਰਾਤਮਕ ਭੂਮਿਕਾ 'ਚ ਨਜ਼ਰ ਆਵੇਗੀ।