ਸ੍ਰੀ ਗੁਰੂ ਰਵਿਦਾਸ ਜੀ ਨੇ ਦਿੱਤੀ ਸਮਾਜ ਨੂੰ ਨਵੀਂ ਰਾਹ : ਦਰਸ਼ਨ ਕੰਗ

Global News

ਕੈਲਗਰੀ, (ਰਾਜੀਵ ਸ਼ਰਮਾ)— ਗੁਰੂ ਰਵਿਦਾਸ ਸੁਸਾਇਟੀ ਆਫ ਕੈਲਗਰੀ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ੁੱਕਰਵਾਰ ਤੋਂ ਹੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਰੱਖੇ ਗਏ ਤੇ ਐਤਵਾਰ ਨੂੰ ਭੋਗ ਪਾਏ ਗਏ। ਇਸ ਉਪਰੰਤ ਦੀਵਾਨ ਸਜਾਏ ਗਏ ਤੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ ਤੇ ਸੰਗਤਾਂ ਨੂੰ ਗੁਰੂ ਦੇ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕੇ ਪਹੁੰਚੇ ਸੰਸਦ ਮੈਂਬਰ ਦਰਸ਼ਨ ਸਿੰਘ ਕੰਗ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਤੇ ਉਨ੍ਹਾਂ ਵਲੋਂ ਦੱਸੇ ਮਾਰਗ 'ਤੇ ਚੱਲਣ ਦੀ ਸੰਗਤਾਂ ਨੂੰ ਬੇਨਤੀ ਕੀਤੀ।
 

ਉਨ੍ਹਾਂ ਕਿਹਾ ਕਿ ਇਸ ਦਿਹਾੜੇ ਨੂੰ ਸਾਂਝੇ ਤੌਰ 'ਤੇ ਮਨਾਉਣਾ ਚਾਹੀਦਾ ਹੈ ਤਾਂ ਕਿ ਅੱਜਕਲ ਦੇ ਬੱਚਿਆਂ ਨੂੰ ਗੁਰੂ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ। ਇਸ ਮੌਕੇ ਕੈਬਨਿਟ ਮੰਤਰੀ ਇਰਫਾਨ ਸਾਬਿਰ, ਜਰਨੈਲ ਨਿੱਝਰ, ਅਵਿਨਾਸ਼ ਘੰਗੁੜਾ, ਹੈਪੀ ਮਾਨ, ਬਲਵਿੰਦਰ ਸਹੋਤਾ ਤੇ ਰਿਸ਼ੀ ਨਾਗਰ ਨੇ ਸੰਗਤਾਂ ਨੂੰ ਵਧਾਈ ਦਿੱਤੀ। ਗੁਰੂਘਰ ਦੇ ਮੁੱਖ ਸੇਵਾਦਾਰ ਰਾਮ ਟੁਰਾ ਨੇ ਹਾਜ਼ਰ ਸਮੂਹ ਸੰਗਤ ਦਾ ਧੰਨਵਾਦ ਕੀਤਾ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

 

ਇਸ ਮੌਕੇ ਮਦਨਪਾਲ ਚੇਅਰਮੈਨ, ਸੰਤੋਖ ਮੰਡ, ਰਾਮਪਾਲ, ਵਿਜੈ ਬੜਭੰਗਾ, ਕਰਤਾਰ ਬੜਭੰਗਾ, ਸੁਖਬੰਸ ਜਖੂ, ਅਨੂਪ ਬੰਗੇ, ਰੜੂ, ਗੁਰਦੀਪ ਕਾਲਕਟ, ਅਮਰੀਕ ਕਾਲਕਟ, ਅਮਰੀਕ ਸਿੰਘ ਤੇ ਜਸਜੀਤ ਧਾਮੀ ਵੀ ਹਾਜ਼ਰ ਸਨ।