ਲੁਕੇ ਰਹਿਣ ਦੌਰਾਨ ਵੀ ਅਲਕਾਇਦਾ ''ਤੇ ਚੱਲਦਾ ਸੀ ਲਾਦੇਨ ਦਾ ਹੁਕਮ

Global News

ਵਾਸ਼ਿੰਗਟਨ— ਅਮਰੀਕਾ 'ਚ ਹੋਏ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਸਾਲਾਂ ਤੱਕ ਅਮਰੀਕੀ ਅਧਿਕਾਰੀ ਇਹੀ ਦਾਅਵੇ ਕਰਦੇ ਰਹੇ ਹਨ ਕਿ ਲਾਦੇਨ ਪਾਕਿਸਤਾਨ 'ਚ ਲੁਕਿਆ ਹੋਇਆ ਹੈ ਅਤੇ ਅਲਕਾਇਦਾ ਨੂੰ ਚਲਾਉਣ ਦੀ ਸਥਿਤੀ 'ਚ ਨਹੀਂ ਹੈ ਪਰ ਉਸ ਵਲੋਂ ਲਿਖੀਆਂ ਚਿੱਠੀਆਂ ਅਤੇ ਦਸਤਾਵੇਜ਼ਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮਾਰੇ ਜਾਣੇ ਤੱਕ ਲਾਦੇਨ ਕਿਸੇ ਵੱਡੀ ਕੰਪਨੀ ਦੇ ਸੀ. ਈ. ਓ. ਵਾਂਗ ਆਪਣੇ ਅੱਤਵਾਦੀ ਸੰਗਠਨ ਨੂੰ ਚਲਾ ਰਿਹਾ ਸੀ। ਇਨ੍ਹਾਂ ਦਸਤਾਵੇਜ਼ਾਂ ਮੁਤਾਬਕ ਪਾਕਿਸਤਾਨ 'ਚ ਲੁਕੇ ਰਹਿਣ ਦੌਰਾਨ ਲਾਦੇਨ ਨੇ ਉੱਥੋਂ ਸੈਂਕੜੇ ਪੱਤਰ ਲਿਖੇ ਅਤੇ ਕਈ ਵੀਡੀਓ ਜਾਰੀ ਕੀਤੇ, ਜਿਨ੍ਹਾਂ 'ਚ ਉਸ ਨੇ ਆਪਣੇ ਅਧੀਨ ਕੰਮ ਕਰਨ ਵਾਲੇ ਕੰਮ ਕਰਨ ਵਾਲੇ ਅੱਤਵਾਦੀਆਂ ਨੂੰ ਫਰਮਾਨ ਜਾਰੀ ਕੀਤੇ ਸਨ। ਦਸਤਾਵੇਜ਼ਾਂ ਦੇ ਬਾਰੇ 'ਚ ਜਾਣਕਾਰੀ ਰੱਖਣ ਵਾਲੇ ਇੱਕ ਸੀਨੀਅਰ ਅਮਰੀਕੀ ਖ਼ੁਫ਼ੀਆ ਅਧਿਕਾਰੀ ਨੇ ਕਿਹਾ ਕਿ ਲਾਦੇਨ ਅਲਕਾਇਦਾ ਦੇ ਰੋਜ਼ਾਨਾ ਦੇ ਅਭਿਆਨਾਂ ਤੋਂ ਪੂਰੀ ਤਰ੍ਹਾਂ ਜਾਣੂ ਸੀ। ਐਬਟਾਬਾਦ 'ਚ ਬੈਠ ਕੇ ਉਹ ਆਪਣੇ ਸੰਚਾਰ ਨੈੱਟਵਰਕ ਨੂੰ ਪੂਰੀ ਤਰ੍ਹਾਂ ਜਾਰੀ ਰੱਖਣ 'ਚ ਵੀ ਕਾਮਯਾਬ ਹੋ ਰਿਹਾ ਸੀ। ਉਹ ਈਰਾਨ 'ਚ ਆਪਣੇ ਰਿਸ਼ਤੇਦਾਰਾਂ, ਸੋਮਾਲੀਆ, ਅਫ਼ਗਾਨਿਸਤਾਨ, ਉੱਤਰੀ ਕੋਰੀਆ, ਅਫ਼ਰੀਕਾ, ਈਰਾਕ ਅਤੇ ਦੂਜੇ ਕਈ ਸਥਾਨਾਂ 'ਤੇ ਆਪਣੇ ਕਮਾਂਡਰਾਂ ਨਾਲ ਆਸਾਨੀ ਨਾਲ ਸੰਪਰਕ ਕਰਦਾ ਰਹਿੰਦਾ ਸੀ।
 

ਦਿਸਚਸਪ ਗੱਲ ਇਹ ਹੈ ਕਿ ਸਾਲਾਂ ਤੱਕ ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਅਤੇ ਉਨ੍ਹਾਂ ਦੇ ਸਲਾਹਕਾਰ ਇਹੀ ਬੋਲਦੇ ਰਹੇ ਹਨ ਕਿ ਓਸਾਮਾ ਬਿਨ ਲਾਦੇਨ ਕਿਸੇ ਗੁਫ਼ਾ 'ਚ ਲੁਕਿਆ ਹੋਇਆ ਹੈ ਅਤੇ ਸੀ. ਆਈ. ਏ. ਦੇ ਡਰੋਨ ਜਹਾਜ਼ਾਂ 'ਤੇ ਮਿਜ਼ਾਇਲੀ ਹਮਲੇ ਕਰ ਰਿਹਾ ਹੈ।