ਪ੍ਰਧਾਨ ਮੰਤਰੀ ਦੇ ਖਾਤਿਆਂ ''ਚ 1 ਅਰਬ ਡਾਲਰ ਤੋਂ ਵੱਧ ਦੀ ਰਕਮ ਟ੍ਰਾਂਸਫਰ

Global News

ਕੁਆਲਾਲੰਪੁਰ- ਵਾਲ ਸਟ੍ਰੀਟ ਜਰਨਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਦੇ ਖਾਤਿਆਂ 'ਚ 1 ਅਰਬ ਡਾਲਰ ਤੋਂ ਵੱਧ ਦੀ ਰਕਮ ਟ੍ਰਾਂਸਫਰ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦੇ ਖਾਤਿਆਂ ਦੀ ਇਹ ਰਕਮ 'ਮਲੇਸ਼ੀਆ ਡਿਵੈਲਪਮੈਂਟ ਬਰਹਾਦ' ਦੇ ਖਾਤਿਆਂ ਦੀ ਜਾਂਚ ਦੌਰਾਨ ਪਾਈ ਗਈ ਰਕਮ ਨਾਲੋਂ ਕਿਤੇ ਵੱਧ ਹੈ। ਇਨ੍ਹਾਂ ਖਾਤਿਆਂ ਦੀ ਵਿਦੇਸ਼ੀ ਜਾਂਚ ਦੀ ਜਾਣਕਾਰੀ ਰੱਖਣ ਵਾਲੇ ਵਿਅਕਤੀ ਦੇ ਹਵਾਲੇ ਨਾਲ ਖਬਰ ਆਈ ਹੈ ਕਿ ਪ੍ਰਧਾਨ ਮੰਤਰੀ ਦੇ ਖਾਤਿਆਂ 'ਚ 2011 ਤੋਂ 2013 ਦਰਮਿਆਨ 1 ਅਰਬ ਡਾਲਰ ਤੋਂ ਵੱਧ ਦੀ ਰਕਮ ਜਮ੍ਹਾ ਕੀਤੀ ਗਈ ਹੈ।