ਬ੍ਰਿਟੇਨ ਨੂੰ ਚਾਹੀਦੇ ਹਨ ਭਾਰਤੀ ਡਾਕਟਰ ਪਰ ਉਹ ਜਾਣ ਲਈ ਤਿਆਰ ਨਹੀਂ

Global News

ਲੰਡਨ— ਬ੍ਰਿਟੇਨ ਆਪਣੇ ਇਥੇ ਡਾਕਟਰਾਂ ਤੇ ਨਰਸਾਂ ਦੀਆਂ ਖਾਲੀ ਥਾਵਾਂ ਨੂੰ ਭਰਨ ਲਈ ਭਾਰਤ ਵੱਲ ਦੇਖ ਰਿਹਾ ਹੈ ਪਰ ਬਦਲੀ ਵੀਜ਼ਾ ਪ੍ਰਣਾਲੀ ਤੇ ਨਵੇਂ ਬਣੇ ਨਿਯਮਾਂ ਕਾਰਨ ਭਾਰਤੀਆਂ ਲਈ ਹੁਣ ਬ੍ਰਿਟਿਸ਼ ਸਿਹਤ ਸੇਵਾਵਾਂ ਜ਼ਿਆਦਾ ਆਕਰਸ਼ਕ ਨਹੀਂ ਰਹਿ ਗਈਆਂ ਹਨ। ਫ੍ਰੀਡਮ ਤੇ ਇਨਫਾਰਮੇਸ਼ਨ ਤਹਿਤ ਜਨਤਕ ਹੋਏ ਅੰਕੜਿਆਂ ਮੁਤਾਬਕ ਬ੍ਰਿਟਿਸ਼ ਸਿਹਤ ਸੇਵਾ 'ਚ ਸਟਾਫ ਦੀ ਭਾਰੀ ਘਾਟ ਹੈ। ਹੁਣ ਉਹ ਭਾਰਤ ਤੇ ਫਿਲੀਪੀਨਜ਼ ਵਰਗੇ ਦੇਸ਼ਾਂ ਵੱਲ ਦੇਖਣ ਲਈ ਮਜਬੂਰ ਹਨ।
 

ਬ੍ਰਿਟੇਨ 'ਚ ਕੰਮ ਕਰ ਰਹੇ ਲਗਭਗ 50 ਹਜ਼ਾਰ ਭਾਰਤੀ ਡਾਕਟਰ ਹਨ ਪਰ ਬ੍ਰਿਟਿਸ਼ ਐਸੋਸੀਏਸ਼ਨ ਆਫ ਫਿਜ਼ੀਸ਼ੀਅਨਜ਼ ਆਫ ਇੰਡੀਅਨ ਆਰਿਜਨ ਦੇ ਪ੍ਰਧਾਨ ਰਮੇਸ਼ ਮਹਿਤਾ ਨੇ ਕਿਹਾ ਹੈ ਕਿ ਭਾਰਤੀ ਡਾਕਟਰਾਂ ਨੂੰ ਸਥਾਨਕ ਡਾਕਟਰਾਂ ਦੇ ਬਰਾਬਰ ਮੰਨਿਆ ਜਾਵੇ। ਸਿਰਫ ਇਕ ਜੋੜੀ ਹੱਥ ਨਾ ਸਮਝਿਆ ਜਾਵੇ। ਬ੍ਰਿਟੇਨ 'ਚ ਸਿਹਤ ਸੇਵਾਵਾਂ 'ਚ ਨੌਕਰੀਆਂ ਦੀ ਭਾਰੀ ਮੰਗ ਹੈ। ਉਥੇ ਜਨਰਲ ਮੈਡੀਕਲ ਕੌਂਸਲ 'ਚ ਨਵੇਂ ਭਾਰਤੀ ਡਾਕਟਰਾਂ ਦੀ ਰਜਿਸਟ੍ਰੇਸ਼ਨ 2004 'ਚ ਜਿਥੇ 3,640 ਸੀ। ਉਥੇ ਪਿਛਲੇ ਸਾਲ ਇਹ ਗਿਣਤੀ 534 ਤਕ ਹੀ ਰਹਿ ਗਈ ਹੈ।