ਚੀਨੀ ਵਿਅਕਤੀ ਨੂੰ ਖੁਦਾਈ ਦੌਰਾਨ 2,000 ਸਾਲ ਪੁਰਾਣੇ ਸਿੱਕੇ ਮਿਲੇ

Global News

ਬੀਜਿੰਗ— ਚੀਨ ਦੇ ਉੱਤਰੀ-ਪੱਛਮੀ ਹਿੱਸੇ 'ਚ ਇਕ ਵਿਅਕਤੀ ਨੂੰ ਆਪਣਾ ਮਕਾਨ ਬਣਾਉਣ ਦੌਰਾਨ ਖੁਦਾਈ 'ਚ 459 ਕਿੱਲੋ ਸਿੱਕੇ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਿੱਕੇ 2,000 ਸਾਲ ਪੁਰਾਣੇ ਹਨ। ਸ਼ਿਨਪਿੰਗ ਸਿਟੀ ਦੇ ਨਾਨਜੁਓ ਪਿੰਡ ਦਾ ਰਹਿਣ ਵਾਲਾ ਝਾਂਗ ਨਾਂ ਦਾ ਵਿਅਕਤੀ ਪਿਛਲੇ ਸ਼ਨੀਵਾਰ ਨੂੰ ਸ਼ਾਂਕਸੀ ਸੂਬੇ 'ਚ ਆਪਣੀ ਜ਼ਮੀਨ ਨੂੰ ਸਪਾਟ ਕਰ ਰਿਹਾ ਸੀ ਕਿ ਅਚਾਨਕ ਉਸ ਨੇ ਅੱਧਾ ਮੀਟਰ ਡੂੰਘਾ ਛੇਕ ਦੇਖਿਆ। ਉਸ ਅੰਦਰ ਤਿੰਨ ਤਰ੍ਹਾਂ ਦੇ ਤਾਂਬੇ ਦੇ ਸਿੱਕੇ ਸਨ, ਜਿਨ੍ਹਾਂ 'ਚ ਕੁਝ ਚਤਰਭੁਜੀ ਤੇ ਕੁਝ ਗੋਲ ਸਨ। ਸਾਰਿਆਂ ਸਿੱਕਿਆਂ 'ਚ ਛੇਕ ਸੀ। ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਿੱਕੇ ਆਪਣੇ ਕਬਜ਼ੇ 'ਚ ਲੈ ਲਏ ਹਨ।