''ਜੋ ਮੇਰੇ ਵਰਕਰਾਂ ਨੂੰ ਧਮਕਾਏਗਾ, ਉਸ ਦੀ ਜੀਭ ਕੱਟ ਕੇ ਗੋਲੀ ਮਾਰ ਦੇਵਾਂਗਾ''

Global News

ਨਵੀਂ ਦਿੱਲੀ— ਜੇ.ਡੀ.ਯੂ. ਵਿਧਾਇਕ ਨਰਿੰਦਰ ਕੁਮਾਰ ਨੀਰਜ ਨੇ ਕਿਹਾ,''ਜੋ ਮੇਰੇ ਵਰਕਰਾਂ ਨੂੰ ਡਰਾਏਗਾ ਜਾਂ ਧਮਕਾਏਗਾ, ਮੈਂ ਉਸ ਦੀ ਜੀਭ ਕੱਟ ਦੇਵਾਂਗਾ ਅਤੇ ਗੋਲੀ ਮਾਰ ਦੇਵਾਂਗਾ।'' ਭਾਗਲਪੁਰ ਜ਼ਿਲੇ ਦੇ ਗੋਪਾਲਪੁਰ ਵਿਧਾਨ ਸਭਾ ਖੇਤਰ ਤੋਂ ਜਤਨਾ ਦਲ (ਯੂ) ਦੇ ਵਿਧਾਇਕ ਨਰਿੰਦਰ ਕੁਮਾਰ ਨੀਰਜ ਉਰਫ ਗੋਪਾਲ ਮੰਡਲ ਦੇ ਇਸ ਵਿਵਾਦਪੂਰਨ ਬਿਆਨ ਨਾਲ ਸਿਆਸੀ ਹਲਕਿਆਂ 'ਚ ਸਰਗਰਮੀ ਤੇਜ਼ ਹੋ ਗਈ ਹੈ। ਇਕ ਕ੍ਰਿਕੇਟ ਟੂਰਨਾਮੈਂਟ ਦੇ ਸਮਾਪਨ ਸਮਾਰੋਹ 'ਚ ਪੁੱਜੇ ਵਿਧਾਇਕ ਜੀ ਇੱਥੇ ਨਹੀਂ ਰੁਕੇ, ਉਨ੍ਹਾਂ ਨੇ ਬਿਹਾਰ ਭਾਜਪਾ ਨੇਤਾ ਸੁਸ਼ੀਲ ਮੋਦੀ ਨਾਂ ਲੈ ਕੇ ਵੀ ਗਲਤ ਗੱਲ ਕਹੀ। ਨਰਿੰਦਰ ਕੁਮਾਰ ਨੀਰਜ ਨੇ ਕਿਹਾ,''ਸੁਸ਼ੀਲ ਮੋਦੀ ਸਾਡੇ ਨਾਲ ਬਹਿਸ ਕਰ ਲੈਣ ਮੈਂ ਉਸ ਨੂੰ ਸਮਝਾ ਦੇਵਾਂਗਾ।'' 


ਮੰਡਲ ਨੇ ਕਿਹਾ,''ਨਰਿੰਦਰ ਮੋਦੀ, ਨਿਤੀਸ਼-ਲਾਲੂ ਦੀ ਸਰਕਾਰ ਰਹੇ ਨਾ ਰਹੇ ਪਰ ਜੋ ਗੋਪਾਲ ਮੰਡਲ ਨੂੰ ਜਲੀਲ ਕਰੇਗਾ, ਉਸ ਨੂੰ ਧਰਤੀ 'ਤੇ ਰਹਿਣ ਦਾ ਅਧਿਕਾਰ ਨਹੀਂ ਹੈ।'' ਮੀਡੀਆ 'ਚ ਬਿਆਨ ਆਉਣ ਤੋਂ ਬਾਅਦ ਨਰਿੰਦਰ ਕੁਮਾਰ ਆਪਣੇ ਬਿਆਨ ਤੋਂ ਪਿੱਛੇ ਹਟ ਗਏ। ਜੇ.ਡੀ.ਯੂ. ਬੁਲਾਰੇ ਸੰਜੇ ਸਿੰਘ ਨੇ ਕਿਹਾ ਕਿ ਵਿਧਾਇਕ ਨਰਿੰਦਰ ਕੁਮਾਰ ਨੀਰਜ 'ਤੇ ਕਾਰਵਾਈ ਹੋਵੇਗੀ। ਪਾਰਟੀ ਨੇ ਇਸ ਮਾਮਲੇ ਨੂੰ ਨੋਟਿਸ 'ਚ ਲਿਆ ਹੈ। ਉਨ੍ਹਾਂ ਤੋਂ ਪੁੱਛ-ਗਿੱਛ ਕਰ ਕੇ ਪਾਰਟੀ ਕਾਰਵਾਈ ਕਰੇਗੀ, ਜੋ ਵੀ ਦੋਸ਼ੀ ਪਾਇਆ ਗਿਆ ਹੈ। ਜਨਤਾ ਦਲ (ਯੂ) ਨੇ ਸਜ਼ਾ ਦਿਵਾਉਣ ਦਾ ਕੰਮ ਕੀਤਾ ਹੈ।