IS ''ਚ ਸ਼ਾਮਲ ਹੋਣਾ ਚਾਹੁੰਦੇ ਸਨ 24 ਭਾਰਤੀ, ਗ੍ਰਿਫਤਾਰ

Global News

ਨਵੀਂ ਦਿੱਲੀ— ਸਰਕਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਨਾਲ ਸੰਬੰਧ ਦੇ ਸ਼ੱਕ ਅਤੇ ਭਾਰਤ 'ਚ ਵਿੱਤ ਪੋਸ਼ਣ ਨਾਲ ਜੁੜੇ ਮਾਮਲੇ 'ਚ ਐੱਨ.ਆਈ.ਏ. ਨੇ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਲੋਕ ਸਭਾ 'ਚ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਗ੍ਰਹਿ ਰਾਜ ਮੰਤਰੀ ਹਰੀਭਾਈ ਪਾਰਥੀਭਾਈ ਚੌਧਰੀ ਨੇ ਕਿਹਾ ਕਿ ਰਾਸ਼ਟਰੀ ਜਾਂਚ ਏਜੰਸੀ ਅਤੇ ਪੁਲਸ ਨੇ ਕੁਝ ਰਾਜਾਂ 'ਚ ਮਾਮਲੇ ਵੀ ਦਰਜ ਕੀਤੇ ਹਨ ਅਤੇ ਹਾਲ ਹੀ ਦਿਨਾਂ 'ਚ ਆਈ.ਐੱਸ.ਆਈ.ਐੱਸ. ਨਾਲ ਜੁੜੇ ਕੁਝ ਸਰਗਰਮ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ।


ਮੰਤਰੀ ਨੇ ਦੱਸਿਆ ਕਿ ਐੱਨ.ਆਈ.ਏ. ਨੇ ਇਨ੍ਹਾਂ ਮਾਮਲਿਆਂ 'ਚ ਹੁਣ ਤੱਕ 24 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ 'ਚ ਜੰਮੂ-ਕਸ਼ਮੀਰ 'ਚੋਂ ਇਕ, ਕਰਨਾਟਕ ਤੋਂ 7, ਮੱਧ ਪ੍ਰਦੇਸ਼ ਤੋਂ ਇਕ, ਮਹਾਰਾਸ਼ਟਰ ਤੋਂ 7, ਤਾਮਿਲਨਾਡੂ ਤੋਂ ਇਕ, ਤੇਲੰਗਾਨਾ ਤੋਂ 4 ਅਤੇ ਉੱਤਰ ਪ੍ਰਦੇਸ਼ ਦੇ 3 ਲੋਕ ਸ਼ਾਮਲ ਹਨ। ਇਨ੍ਹਾਂ ਮਾਮਲਿਆਂ ਦੀ ਏਜੰਸੀ ਜਾਂਚ ਕਰ ਰਹੀ ਹੈ।


ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਆਈ.ਐੱਸ.ਆਈ.ਐੱਸ. ਵਿੱਤ ਪੋਸ਼ਣ ਮੁੱਖ ਰੂਪ ਨਾਲ ਸਵੈ-ਵਿੱਤ ਪੋਸ਼ਣ ਤੰਤਰ ਰਾਹੀਂ ਹੁੰਦਾ ਹੈ। ਹਾਲਾਂਕਿ ਇਕ ਜਾਂ 2 ਮਾਮਲੇ 'ਚ ਹਵਾਲਾ ਰਾਹੀਂ ਵੀ ਵਿੱਤ ਜੁਟਾਏ ਗਏ ਹਨ। ਮੰਤਰੀ ਨੇ ਕਿਹਾ ਕਿ ਆਈ.ਐੱਸ.ਆਈ.ਐੱਸ. ਦੁਨੀਆ ਭਰ 'ਚ ਭਰਤੀ ਕਰਨ ਲਈ ਕਈ ਮਾਧਿਅਮਾਂ ਨੂੰ ਅਪਣਾਉਂਦਾ ਹੈ ਪਰ ਭਾਰਤ 'ਚ ਉਸ ਨਾਲ ਕੁਝ ਹੀ ਨੌਜਵਾਨ ਪ੍ਰਭਾਵਿਤ ਹੋਏ ਹਨ।