ਦੇਸ਼ ''ਚ ਬੱਚਿਆ ਨਾਲ ਯੌਨ ਅਪਰਾਧਾਂ ''ਚ ਹੋ ਰਿਹਾ ਹੈ ਵਾਧਾ

Global News

ਨਵੀਂ ਦਿੱਲੀ — ਸਰਕਾਰ ਨੇ ਅੱਜ ਮੰਨਿਆਂ ਕਿ ਦੇਸ਼ 'ਚ ਬੱਚਿਆ ਦੇ ਯੌਨ ਅਪਰਾਧਾਂ 'ਚ ਲਗਾਤਾਰ ਵਾਧਾ ਹੋ ਰਿਹਾ। ਕੇਂਦਰੀ ਗ੍ਰਹਿ ਰਾਜ ਮੰਤਰੀ ਹਰੀਭਾਈ ਚੌਧਰੀ ਨੇ ਲੋਕ ਸਭਾ 'ਚ ਇੱਕ ਲਿਖਤੀ ਜਵਾਬ 'ਚ ਕਿਹਾ ਰਾਸ਼ਟਰੀ ਅਪਰਾਧ ਰਿਕਾਰਡ ਬਿਓਰੋ ਤੋਂ ਮਿਲੇ ਅੰਕੜਿਆਂ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਨਾਲ ਪਿਛਲੇ ਤਿੰਨ ਸਾਲਾਂ 'ਚ ਯੌਨ ਅਪਰਾਧਾਂ ਦੀ ਸੰਖਿਆ ਕ੍ਰਮਵਾਰ 8541, 12363 ਅਤੇ 13766 ਰਹੀ, ਜੋ ਲਗਾਤਾਰ ਵਧ ਰਹੀ ਹੈ।


ਉਨ੍ਹਾਂ ਇਸ ਨੂੰ ਚਿੰਤਾ ਦਾ ਵਿਸ਼ਾ ਦੱਸ ਦੇ ਹੋਏ ਕਿਹਾ ਕਿ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਸਰਕਾਰ ਨੇ ਕਈ ਕਦਮ ਉਠਾਏ ਹਨ। ਲੋਕ ਸਭਾ 'ਚ ਕੇਂਦਰੀ ਮੰਤਰੀ ਨੇ ਕਿਹਾ ਕਿ ਸੂਬਿਆਂ 'ਚ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਸੂਬੇ ਦੀ ਜ਼ਿੰਮੇਵਾਰੀ ਹੈ ਪਰ ਕੇਂਦਰ ਸਰਕਾਰ ਵੀ ਹਰ ਮੱਦਦ ਲਈ ਅੱਗੇ ਆਈ ਹੈ। ਉਨ੍ਹਾਂ ਦੱੱਸਿਆ ਕਿ ਬੱੱਚਿਆ ਦੇ ਯੌਨ ਸ਼ੋਸ਼ਨ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਕਾਫੀ ਸਖਤੀ ਨਾਲ ਕੰਮ ਕੀਤਾ ਹੈ