'ਅਰਦਾਸ' ਫਿਲਮ ਦਾ ਰੋਮਾਂਟਿਕ ਗੀਤ 'ਜਾਨ ਤੋਂ ਪਿਆਰਾ' ਰਿਲੀਜ਼

Global News

ਜਲੰਧਰ— ਗਿੱਪੀ ਗਰੇਵਾਲ ਵਲੋਂ ਡਾਇਰੈਕਟ ਕੀਤੀ ਗਈ ਫਿਲਮ 'ਅਰਦਾਸ' ਦਾ ਰੋਮਾਂਟਿਕ ਗੀਤ 'ਜਾਨ ਤੋਂ ਪਿਆਰਾ' ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਹੈਪੀ ਰਾਏਕੋਟੀ ਨੇ ਲਿਖਿਆ ਤੇ ਗਾਇਆ ਹੈ। ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ ਤੇ ਇਸ ਗੀਤ ਨੂੰ ਵੀ ਜਤਿੰਦਰ ਸ਼ਾਹ ਨੇ ਚਾਰ ਚੰਨ ਲਾਏ ਹਨ।
 

ਫਿਲਮ 'ਚ ਐਮੀ ਵਿਰਕ, ਗੁਰਪ੍ਰੀਤ ਘੁੱਗੀ, ਮੈਂਡੀ ਤੱਖੜ, ਇਸ਼ਾ ਰਿਖੀ, ਰਾਣਾ ਰਣਬੀਰ, ਮਿਹਰ ਵਿਜ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਹਰਿੰਦਰ ਭੁੱਲਰ, ਹੋਬੀ ਧਾਲੀਵਾਲ ਆਦਿ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਇਸੇ ਮਹੀਨੇ 11 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਨਿਵੇਕਲੇ ਕੰਸੈਪਟ 'ਤੇ ਆਧਾਰਿਤ ਫਿਲਮ 'ਅਰਦਾਸ' ਤੋਂ ਪੂਰੀ ਪੰਜਾਬੀ ਇੰਡਸਟਰੀ ਕਾਫੀ ਉਮੀਦਾਂ ਹਨ।