ਕੁੜੀਆਂ ਤਾਂ ਕੀ ਮੁੰਡੇ ਵੀ ਜੱਸੀ ਗਿੱਲ ਦੀਆਂ ਇਹ ਲੁੱਕਸ ਦੇਖ ਕੇ ਹੋ ਜਾਣਗੇ ਦੀਵਾਨੇ

Global News

ਜਲੰਧਰ— ਜੇਕਰ ਅਸੀਂ ਆਪਣੇ ਵਲੋਂ ਜੱਸੀ ਗਿੱਲ ਨੂੰ ਕੋਈ ਟਾਈਟਲ ਦਿੰਦੇ ਤਾਂ ਉਹ ਬਿਨਾਂ ਕਿਸੇ ਸ਼ੱਕ ਸਭ ਤੋਂ ਸੋਹਣੇ ਮੁੰਡੇ ਦਾ ਹੋਣਾ ਸੀ ਪਰ ਇਹ ਗੱਲ ਅਸੀਂ ਆਪਣੇ ਪਾਠਕਾਂ 'ਤੇ ਛੱਡ ਦਿੰਦੇ ਹਾਂ। ਜੱਸੀ ਗਿੱਲ ਦੀਆਂ ਜੇਕਰ ਲੁੱਕਸ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਹਰੇਕ ਸਟਾਈਲ ਜਚਦਾ ਹੈ। ਭਾਵੇਂ ਉਹ ਕੋਟ-ਪੈਂਟ 'ਚ ਸਟਾਈਲਿਸ਼ ਲੁੱਕ ਹੋਵੇ ਜਾਂ ਫਿਰ ਪੱਗ ਬੰਨ੍ਹ ਕੇ ਕੁੜਤੇ-ਪਜ਼ਾਮੇ ਵਾਲੀ, ਹਰੇਕ ਲੁੱਕ ਜੱਸੀ ਗਿੱਲ ਦੇ ਫਿੱਟ ਬੈਠਦੀ ਹੈ।
 

ਇਥੇ ਅੱਜ ਅਸੀਂ ਜੱਸੀ ਗਿੱਲ ਦੀਆਂ ਕੁਝ ਅਜਿਹੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ 'ਚ ਉਸ ਦੀ ਲੁੱਕ ਦੇਖ ਕੇ ਕੁੜੀਆਂ ਤਾਂ ਉਸ ਦੀਆਂ ਫੈਨਜ਼ ਜ਼ਰੂਰ ਹੋ ਜਾਣਗੀਆਂ, ਨਾਲ ਹੀ ਮੁੰਡੇ ਵੀ ਇਨ੍ਹਾਂ ਲੁੱਕਸ ਨੂੰ ਕਾਪੀ ਕਰਨ ਤੋਂ ਪਿੱਛੇ ਨਹੀਂ ਹਟਣਗੇ।