ਕੈਨੇਡਾ ''ਚ ਇਸ ਪੰਜਾਬੀ ਗੱਭਰੂ ਨਾਲ ਜੋ ਹੋਇਆ, ਹੋਰ ਕਿਸੇ ਦੇਸ਼ ਵਿਚ ਅਜਿਹਾ ਨਹੀਂ ਹੋ ਸਕਦਾ

Global News

ਟੋਰਾਂਟੋ— ਕੈਨੇਡਾ ਨੂੰ ਐਵੇਂ ਹੀ ਨਹੀਂ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਦੇਸ਼ ਕਹਿੰਦੇ। ਇਹ ਸੱਚਮੁੱਚ ਲੋਕਾਂ ਦੇ ਸੁਪਨੇ ਪੂਰੇ ਕਰਦਾ ਹੈ ਅਤੇ ਹਾਲ ਹੀ ਵਿਚ ਇਸ ਨੇ ਪੰਜਾਬੀ ਗੱਭਰੂ ਦਾ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਤੱਕ ਦਾ ਸੁਪਨਾ ਪੂਰਾ ਕਰ ਦਿੱਤਾ ਤੇ ਸਾਬਤ ਕਰ ਦਿੱਤਾ ਕਿ ਜੋ ਕੈਨੇਡਾ ਵਿਚ ਹੋ ਸਕਦਾ, ਉਹ ਹੋਰ ਕਿਸੇ ਦੇਸ਼ ਵਿਚ ਨਹੀਂ ਹੋ ਸਕਦਾ। ਪੰਜਾਬੀ ਗੱਭਰੂ ਪ੍ਰਭਜੋਤ ਲਖਨਪਾਲ ਦੀ ਖੁਸ਼ੀ ਦਾ ਇਸ ਸਮੇਂ ਟਿਕਾਣਾ ਨਹੀਂ ਰਿਹਾ ਸੀ, ਜਦੋਂ ਉਸ ਦਾ ਸੁਪਨਾ ਪੂਰਾ ਕਰਨ ਲਈ ਉਸ ਨੂੰ ਇਕ ਹਫਤੇ ਲਈ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ।

 

ਅਸਲ ਵਿਚ ਢਾਈ ਸਾਲ ਪਹਿਲਾਂ ਪ੍ਰਭਜੋਤ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਜੂਝ ਰਿਹਾ ਸੀ। ਇਸ ਦੌਰਾਨ ਆਪਣੀ ਜ਼ਿੰਦਗੀ ਨੂੰ ਦੂਰ ਜਾਂਦੇ ਦੇਖ ਕੇ ਉਸ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਦੇਖ ਲਿਆ ਸੀ। ਕੈਨੇਡਾ ਦਾ 'ਮੇਕ ਏ ਵਿਸ਼' ਸੰਸਥਾ ਨੂੰ ਨਾਲ ਉਸ ਨੇ ਆਪਣਾ ਇਹ ਸੁਪਨਾ ਸਾਂਝਾ ਕੀਤਾ ਸੀ। ਉਸ ਦਾ ਸੁਪਨਾ ਸੀ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨਾ। ਸਮਾਂ ਬੀਤ ਗਿਆ ਅਤੇ ਪ੍ਰਭਜੋਤ ਸ਼ਾਇਦ ਆਪਣਾ ਇਹ ਸੁਪਨਾ ਭੁੱਲ ਚੁੱਕਾ ਸੀ ਪਰ 'ਮੇਕ ਏ ਵਿਸ਼' ਸੰਸਥਾ ਨੂੰ ਉਸ ਦਾ ਇਹ ਸੁਪਨਾ ਯਾਦ ਸੀ। ਇਸੇ ਸੰਸਥਾ ਨੇ ਹੁਣ ਪ੍ਰਭਜੋਤ ਨੂੰ ਇਕ ਹਫਤੇ ਲਈ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਦਿੱਤਾ। ਸ਼ਾਇਦ ਪਹਿਲੀ ਵਾਰ ਕਿਸੇ ਦੇਸ਼ ਨੇ ਕਿਸੇ ਲਈ ਅਜਿਹਾ ਕੀਤਾ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ 

 

ਟਰੂਡੋ ਨੇ ਖੁਦ ਆਪਣੇ ਆਫਿਸ ਵਿਚ ਪ੍ਰਭਜੋਤ ਦਾ ਸੁਆਗਤ ਕੀਤਾ, ਉਸ ਨੂੰ ਆਪਣੀ ਕੁਰਸੀ 'ਤੇ ਬਿਠਾਇਆ। 

 

ਪ੍ਰਭਜੋਤ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੇ ਤੌਰ 'ਤੇ ਓਟਾਵਾ ਦੀ ਪਾਰਲੀਮੈਂਟ ਹਿੱਲ 'ਤੇ ਜਾਣਾ ਇਕ ਅਦਭੁੱਤ ਅਨੁਭਵ ਸੀ। ਇਸ ਛੋਟੇ ਜਿਹੇ ਸਫਰ ਨੇ ਪ੍ਰਭਜੋਤ ਅੰਦਰ ਰਾਜਨੇਤਾ ਬਣਨ ਤੇ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਜਗਾ ਦਿੱਤੀ ਹੈ। ਹੁਣ ਉਹ ਅੋਸਗਗੁੱਜ ਹਾਲ ਲਾਅ ਸਕੂਲ ਤੋਂ ਪੜ੍ਹਾਈ ਕਰਨਾ ਚਾਹੁੰਦਾ ਹੈ ਅਤੇ ਰਾਜਨੀਤੀ ਵਿਚ ਜਾਣਾ ਚਾਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਮੈਂ ਕੈਂਸਰ ਨਾਲ ਲੜਿਆ ਹਾਂ ਅਤੇ ਇਸ ਤੋਂ ਬਦੱਤਰ ਕੁਝ ਹੋਰ ਨਹੀਂ ਹੋ ਸਕਦਾ ਪਰ ਹੁਣ ਇਹ ਲੜਾਈ ਉਹ ਜਾਰੀ ਰੱਖੇਗਾ। 

 

ਪ੍ਰਭਜੋਤ ਦਾ ਪਿਛੋਕੜ ਪੰਜਾਬ ਦੇ ਮੰਡੀ ਅਹਿਮਦਗੜ੍ਹ ਤੋਂ ਹੈ। ਉਸ ਦੇ ਪਿਤਾ ਸੁਰਿੰਦਰ ਪਾਲ ਲਖਨਪਾਲ ਕੈਨੇਡਾ ਵਿਚ ਆਟੋ ਮੈਕੇਨਿਕ ਹੈ। ਉਸ ਦਾ ਪਰਿਵਾਰ 1988 ਵਿਚ ਕੈਨੇਡਾ ਆਇਆ ਸੀ ਅਤੇ ਉਸ ਸਮੇਂ ਸ਼ਾਇਦ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਇਹ ਦੇਸ਼ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ ਇੰਨਾਂ ਵੱਡਾ ਕਦਮ ਚੁੱਕੇਗਾ। ਪ੍ਰਭਜੋਤ ਦੇ ਪਿੰਡ ਵਾਲਿਆਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ।