ਪ੍ਰਭਦੀਪ ਸਿੰਘ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ

Global News

ਕੈਲਗਰੀ, (ਰਾਜੀਵ ਸ਼ਰਮਾ)— ਵਿਧਾਨ ਸਭਾ ਹਲਕਾ ਕੈਲਗਰੀ ਗਰੀਨਵੇਅ ਤੋਂ ਮਨਮੀਤ ਸਿੰਘ ਭੁੱਲਰ ਸਾਬਕਾ ਮੰਤਰੀ ਦੀ ਸੜਕ ਹਾਦਸੇ 'ਚ ਹੋਈ ਮੌਤ ਉਪਰੰਤ ਖਾਲੀ ਹੋਈ ਸੀਟ 'ਤੇ ਜ਼ਿਮਨੀ ਚੋਣ ਵਿਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵਲੋਂ ਨਾਮੀਨੇਸ਼ਨ ਚੋਣ ਕਰਵਾਉਣ ਉਪਰੰਤ ਪ੍ਰਭਦੀਪ ਸਿੰਘ (ਪ੍ਰਭ ਗਿੱਲ) ਨੂੰ ਉਮੀਦਵਾਰ ਐਲਾਨ ਕੀਤਾ ਗਿਆ। ਨਾਮੀਨੇਸ਼ਨ ਚੋਣ ਵਿਚ ਪਾਰਟੀ ਵਲੋਂ 4 ਉਮੀਦਵਾਰ ਡੈਨ ਸਿੱਧੂ, ਜੈਮੀ ਲਾਲ, ਪ੍ਰਭਦੀਪ ਸਿੰਘ ਤੇ ਤੁਸ਼ਾਰ ਯਾਦਵ ਚੋਣ ਲੜ ਰਹੇ ਸਨ, ਜਿਨ੍ਹਾਂ 'ਚ ਪ੍ਰਭਦੀਪ ਸਿੰਘ ਨੂੰ ਜੇਤੂ ਐਲਾਨਿਆ ਗਿਆ।
 

ਹੁਣ ਇਸ ਜ਼ਿਮਨੀ ਚੋਣ ਵਿਚ ਲਿਬਰਲ ਪਾਰਟੀ ਵਲੋਂ ਖਲੀਲ ਕਰਬਾਨੀ, ਐੱਨ. ਡੀ. ਪੀ. ਪਾਰਟੀ ਵਲੋਂ ਬੀਬੀ ਰੂਪ ਰਾਏ, ਵਾਈਲਡਰੋਜ਼ ਪਾਰਟੀ ਵਲੋਂ ਦਵਿੰਦਰ ਤੂਰ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵਲੋਂ ਪ੍ਰਭਦੀਪ ਸਿੰਘ ਚੋਣ ਮੈਦਾਨ ਵਿਚ ਹਨ। ਇਥੇ ਇਹ ਗੱਲ ਦੱਸਣਯੋਗ ਹੈ ਕਿ ਇਸ ਹਲਕੇ 'ਚ 3 ਉਮੀਦਵਾਰ ਪੰਜਾਬੀ ਭਾਈਚਾਰੇ ਦੇ ਤੇ ਇਕ ਉਮੀਦਵਾਰ ਪਾਕਿਸਤਾਨੀ ਭਾਈਚਾਰੇ ਨਾਲ ਸਬੰਧਤ ਚੋਣ ਲੜ ਰਿਹਾ ਹੈ। ਇਸ ਹਲਕੇ ਵਿਚ ਇਹ ਸਾਰੇ ਉਮੀਦਵਾਰ ਚੰਗਾ ਅਸਰ ਰਸੂਖ਼ ਰੱਖਦੇ ਹਨ। ਹੁਣ ਇਨ੍ਹਾਂ ਸਾਰਿਆਂ ਉਮੀਦਵਾਰਾਂ ਵਿਚ ਫਸਵਾਂ ਮੁਕਾਬਲਾ ਹੋਣ ਦੇ ਆਸਾਰ ਹਨ।