ਕੈਲਗਰੀ ਗ੍ਰੀਨਵੇਅ ਦੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਦੇ ਉਮੀਦਵਾਰ ਪੱਬਾਂ ਭਾਰ

Global News

ਕੈਲਗਰੀ (ਰਾਜੁਵ ਸ਼ਰਮਾ)- ਕੈਲਗਰੀ ਗ੍ਰੀਨਵੇਅ ਰਾਈਡਿੰਗ ਲਈ ਐਮ. ਐਲ. ਏ. ਦੀਆਂ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰ ਦਿੱਤਾ ਹੈ। 22 ਮਾਰਚ ਨੂੰ ਹੋਣ ਵਾਲੀਆਂ ਚੋਣਾਂ 'ਚ ਐਨ. ਡੀ. ਪੀ. ਤੋਂ ਰੂਪ ਰਾਏ, ਵਾਈਲਡਰੋਜ਼ ਤੋਂ ਦਵਿੰਦਰ ਤੂਰ, ਲਿਬਰਲ ਤੋਂ ਖਲੀਲ ਕਰਬਾਨੀ ਅਤੇ ਪੀ. ਸੀ. ਤੋਂ ਪ੍ਰਭ ਗਿੱਲ ਹਨ। ਪੀ. ਸੀ. ਪਾਰਟੀ ਨੇ ਪਹਿਲਾਂ ਪ੍ਰਭ ਗਿੱਲ ਨੂੰ ਚੁਣਿਆ ਸੀ ਪਰ ਹੋਰ ਉਮੀਦਵਾਰਾਂ ਦੇ ਇਤਰਾਜ਼ ਕਰਨ ਤੋਂ ਬਾਅਦ ਨੌਮੀਨੇਸ਼ਨ ਦੀ ਚੋਣ ਕਰਵਾਈ ਗਈ ਅਤੇ ਉਸ ਵਿਚ ਪ੍ਰਭ ਗਿੱਲ ਜੇਤੂ ਰਹੇ। ਪ੍ਰਭ ਗਿੱਲ ਸਾਬਕਾ ਐਮ. ਐਲ. ਏ. ਮਨਪ੍ਰੀਤ ਭੁੱਲਰ ਦੇ ਕਾਫੀ ਨੇੜੇ ਵੀ ਸਨ ਅਤੇ ਭੁੱਲਰ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਨਾਲ ਵੀ ਨੇੜਤਾ ਸੀ। ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਨੂੰ ਜਿੱਤ ਦਿਵਾਉਣ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ ਅਤੇ ਜਨਤਾ ਨੂੰ ਰਿਝਾਉਣ ਅਤੇ ਆਪਣੇ ਹੱਕ ਵਿਚ ਵੋਟਾਂ ਪੁਆਉਣ ਲਈ ੁਪੂਰੀ ਵਾਅ ਲਗਾ ਰਹੀਆਂ ਹਨ। ਐਲਬਰਟਾ ਦੇ ਵਿੱਤੀ ਘਾਟੇ ਦਾ ਅਸਰ ਐਨ. ਡੀ. ਪੀ. 'ਤੇ ਪੈ ਸਕਦਾ ਹੈ ਵਾਈਲਡਰੋਜ਼ ਆਪਣੀ ਦੌੜ ਨੂੰ ਤੇਜ਼ ਕਰਨ ਦੀ ਕੋਸ਼ਿਸ਼ 'ਚ ਹੈ।

 

ਅਸਲੀ ਮੁਕਾਬਲਾ ਪੀ. ਸੀ. ਅਤੇ ਲਿਬਰਲ ਵਿਚਕਾਰ ਹੋਵੇਗਾ। ਪੀ. ਸੀ. ਪਾਰਟੀ ਵਲੋਂ ਮਨਪ੍ਰੀਤ ਭੁੱਲਰ ਸਫਲ ਐਮ. ਐਲ. ਏ. ਰਹੇ ਹਨ ਅਤੇ ਉਨ੍ਹਾਂ 10 ਸਾਲ ਦੇ ਕਰੀਬ ਰਾਜ ਕੀਤਾ ਹੈ ਪਰ ਫੈਡਰਲ ਵਿਚ ਲਿਬਰਲ ਸਰਕਾਰ ਦਾ ਹੋਣਾ ਵੀ ਲਿਬਰਲ ਨੂੰ ਫਾਇਦਾ ਦੇ ਸਕਦਾ ਹੈ ਅਤੇ ਖਲੀਲ ਦਾ ਲੋਕਾਂ ਵਿਚ ਵਿਚਰਨਾ ਅਤੇ ਉਨ੍ਹਾਂ ਦੇ ਕੰਮਾਂ ਦਾ ਧਿਆਨ ਵੀ ਮਦਦ ਬਣ ਕੇ ਸਾਹਮਣੇ ਆ ਸਕਦਾ ਹੈ ਬਾਕੀ ਫੈਸਲਾ ਤਾਂ ਜਨਤਾ ਹੀ ਤੈਅ ਕਰੇਗੀ।