ਸੋਸ਼ਲ ਮੀਡੀਆ ''ਤੇ ਗਾਂਧੀ ਦਾ ਜ਼ਿਕਰ ਕਰਕੇ ''ਟਰੰਪ'' ਨੇ ਬਣਾ ਲਿਆ ਖੁਦ ਦਾ ਮਜ਼ਾਕ

Global News

ਵਾਸ਼ਿੰਗਟਨ— ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੇ ਰੀਪਬਲਿਕਨ ਪਾਕਟੀ ਦੇ ਉਮੀਦਵਾਰ ਬਣਨ ਦੇ ਦਾਅਵੇਦਾਰ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਮਹਾਤਮਾ ਗਾਂਧੀ ਦਾ ਹਵਾਲਾ ਦਿੰਦੇ ਹੋਏ ਕੁਝ ਲਾਈਨਾਂ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਪਰ ਛੇਤੀ ਹੀ ਇਨ੍ਹਾਂ ਲਾਈਨਾਂ ਨੂੰ ਲੈ ਕੇ ਉਨ੍ਹਾਂ ਦਾ ਮਜ਼ਾਕ ਉੱਡਣਾ ਸ਼ੁਰੂ ਹੋ ਗਿਆ। ਟਰੰਪ ਨੇ ਸਮਰਥਨ ਜੁਟਾਉਣ ਦੀਆਂ ਕੋਸ਼ਿਸਾਂ ਦੇ ਤਹਿਤ ਇੰਸਟਾਗ੍ਰਾਮ 'ਤੇ ਲਿਖਿਆ, ''ਉਨ੍ਹਾਂ ਨੇ ਪਹਿਲਾਂ ਤੁਹਾਨੂੰ ਨਜ਼ਰਅੰਦਾਜ਼ ਕੀਤਾ, ਉਸ ਤੋਂ ਬਾਅਦ ਉਹ ਤੁਹਾਡੇ 'ਤੇ ਹੱਸੇ, ਉਸ ਤੋਂ ਬਾਅਦ ਉਨ੍ਹਾਂ ਨੇ ਤੁਹਾਡੇ ਨਾਲ ਸੰਘਰਸ਼ ਕੀਤਾ, ਉਸ ਤੋਂ ਬਾਅਦ ਤੁਸੀਂ ਜਿੱਤ ਗਏ... ਮਹਾਤਮਾ ਗਾਂਧੀ।'' ਇਸ ਇੰਸਟਾਗ੍ਰਾਮ ਪੋਸਟ ਦੇ ਨਾਲ ਉਨ੍ਹਾਂ ਨੇ ਅਲਬਾਮਾ ਵਿਚ ਚੋਣ ਪ੍ਰਚਾਰ ਸਥਾਨ ਦੀ ਇਕ ਤਸਵੀਰ ਵੀ ਪਾਈ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਦਿਖਾਈ ਦੇ ਰਹੇ ਹਨ। 

 

ਛੇਤੀ ਹੀ ਸੋਸ਼ਲ ਮੀਡੀਆ 'ਤੇ ਟਰੰਪ ਵਿਰੋਧੀ ਲੌਬੀ ਉਨ੍ਹਾਂ ਖਿਲਾਫ ਟਿੱਪਣੀਆਂ ਕਰਨ ਲੱਗੀ। ਅਮਰੀਕਾ ਦੀ ਇਕ ਚੋਟੀ ਦੀ ਰਾਜਨੀਤਿਕ ਵੈੱਬਸਾਈਟ 'ਦਿ ਹਿਲ' ਨੇ ਕਿਹਾ ਕਿ ਅਜਿਹਾ ਕੋਈ ਰਿਕਾਰਡ ਨਹੀਂ ਕਿ ਗਾਂਧੀ ਨੇ ਕਦੇ ਵੀ ਇਨ੍ਹਾਂ ਸਬਦਾਂ ਦੀ ਵਰਤੋਂ ਕੀਤੀ ਹੋਵੇ। ਅਮਰੀਕੀ ਮੀਡੀਆ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮਹਾਤਮਾ ਗਾਂਧੀ ਨੇ ਕਦੇ ਵੀ ਇਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਹੋਵੇ।