ਟੈਸਟ ਡਰਾਈਵ ਦੌਰਾਨ ਬੱਸ ਨਾਲ ਟਕਰਾਈ ਗੂਗਲ ਦੀ ''ਸੈਲਫ ਡਰਾਈਵਿੰਗ ਕਾਰ''

Global News

ਕੈਲੀਫੋਰਨੀਆ— ਅਮਰੀਕਾ ਦੇ ਕੈਲੀਫੋਰਨੀਆ ਵਿਚ ਗੂਗਲ ਦੀ ਸੈਲਫ ਡਰਾਈਵਿੰਗ ਕਾਰ (ਬਿਨਾ ਡਰਾਈਵਰ ਦੇ ਚੱਲਣ ਵਾਲੀ ਗੱਡੀ) ਟੈਸਟ ਡਰਾਈਵ ਦੌਰਾਨ ਨਗਰਪਾਲਿਕਾ ਦੀ ਇਕ ਬੱਸ ਨਾਲ ਟਕਰਾ ਗਈ। ਇਸ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਹੈ ਅਤੇ ਗੂਗਲ ਨੇ ਇਸਦੀ ਜਿੰਮੇਵਾਰੀ ਲਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਸ ਗੱਡੀ ਨੇ ਸੜਕ 'ਤੇ ਕਿਸੇ ਵਾਹਨ ਨਾਲ ਟੱਕਰ ਮਾਰੀ ਹੋਵੇ। ਇਹ ਘਟਨਾ ਦੋ ਹਫਤੇ ਪਹਿਲਾਂ ਦੀ ਦੱਸੀ ਜਾ ਰਹੀ ਹੈ। 


ਜਾਣਕਾਰੀ ਮੁਤਾਬਕ ਬਿਨਾ ਡਰਾਈਵਰ ਦੇ ਚੱਲਣ ਵਾਲੀ ਗੱਡੀ ਰੇਤ ਦੀਆਂ ਭਰੀਆਂ ਬੋਰੀਆਂ ਕੋਲੋ ਲੰਘ ਰਹੀ ਸੀ। ਇਸਦੀ ਰਫਤਾਰ 3 ਕਿਲੋਮੀਟਰ ਪ੍ਰਤੀ ਘੰਟੇ ਸੀ ਜਦ ਇਸਨੇ ਨਗਰ ਪਾਲਿਕਾ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। 

 

ਕਾਰ ਵਿਚ ਬੈਠੇ ਵਿਅਕਤੀ ਨੇ ਕਿਹਾ,''ਮੈਨੂੰ ਲੱਗਾ ਕਿ ਬੱਸ ਦੀ ਗਤੀ ਘੱਟ ਹੋ ਜਾਵੇਗੀ ਅਤੇ ਉਹ ਕਾਰ ਨੂੰ ਲੰਘਣ ਦੇਵੇਗੀ। ਇਸੇ ਕਾਰਨ ਮੈਂ ਸੈਲਫ ਡਰਾਈਵਿੰਗ ਕੰਪਿਊਟਰ ਨੂੰ ਆਪਣੇ ਕੰਟਰੋਲ ਵਿਚ ਨਹੀਂ ਲਿਆ ਪਰ ਬੱਸ ਦੀ ਗਤੀ ਘੱਟ ਨਾ ਹੋਈ ਅਤੇ ਇਹ ਦੁਰਘਟਨਾ ਵਾਪਰ ਗਈ।''