ਬ੍ਰਿਟੇਨ ''ਚ ਦੋਸ਼ੀਆਂ ਨੂੰ ''ਏਸ਼ੀਆਈ'' ਕਹਿਣ ''ਤੇ ਵਿਰੋਧ

Global News

ਲੰਡਨ— ਬ੍ਰਿਟੇਨ ਦੇ ਇਕ ਸਿੱਖ ਸੰਗਠਨ ਨੇ ਪੁਲਸ ਨੂੰ ਦੱਖਣੀ ਏਸ਼ੀਆ ਮੂਲ ਦੇ ਅਪਰਾਧੀਆਂ ਦਾ ਜ਼ਿਕਰ ਕਰਦੇ ਹੋਏ 'ਏਸ਼ੀਆਈ' ਸ਼ਬਦ ਦੀ ਵਰਤੋਂ ਕਰਨ ਤੋਂ ਬਚਣ ਲਈ ਕਿਹਾ ਹੈ। ਖਾਸ ਤੌਰ 'ਤੇ ਰੋਦਰਹਾਮ ਸੈਕਸ ਮੁਕੱਦਮਿਆਂ ਤੋਂ ਬਾਅਦ ਜਿਸ ਵਿਚ ਕਈ ਪਾਕਿਸਤਾਨੀ ਮੁਸਲਮਾਨ ਪੁਰਸ਼ ਸ਼ਾਮਲ ਸਨ।
 

ਸਿੱਖ ਫੈਡਰੇਸ਼ਨ ਯੂ. ਕੇ. ਨੇ ਪਾਕਿਸਤਾਨੀ ਮੂਲ ਦੇ 4 ਲੋਕਾਂ ਦੇ ਦੋਸ਼ੀ ਸਿੱਧ ਹੋਣ ਤੋਂ ਬਾਅਦ ਇਹ ਅਪੀਲ ਕੀਤੀ ਹੈ। ਇਹ ਲੋਕ ਇਕ ਹੀ ਪਰਿਵਾਰ ਤੋਂ ਹਨ। ਇਨ੍ਹਾਂ ਨੂੰ ਉਤਰੀ ਇੰਗਲੈਂਡ ਦੇ ਰੋਦਰਹਾਮ ਵਿਚ ਲਗਭਗ 15 ਲੜਕੀਆਂ ਨਾਲ ਜਬਰ-ਜ਼ਨਾਹ ਅਤੇ ਯੌਨ ਸ਼ੋਸ਼ਨ ਕਰਨ ਦਾ ਦੋਸ਼ੀ ਪਾਇਆ ਗਿਆ। 
 

ਸਿੱਖ ਫੈਡਰੇਸ਼ਨ ਯੂ. ਕੇ. ਦੇ ਭਾਈ ਅਮਰੀਕ ਸਿੰਘ ਨੇ 'ਦਿ ਇੰਡੀਪੈਂਡਿਟ' ਨੂੰ ਦੱਸਿਆ ਕਿ ਯੌਨ ਸ਼ੋਸ਼ਣ ਦੇ ਦੋਸ਼ੀ ਚਾਰੇ ਲੋਕ ਪਾਕਿਸਤਾਨੀ ਮੁਸਲਮਾਨ ਹਨ ਤਾਂ ਉਨ੍ਹਾਂ ਨੂੰ ਪਾਕਿਸਤਾਨੀ ਕਿਹਾ ਜਾਣਾ ਚਾਹੀਦਾ ਹੈ ਨਾ ਕਿ ਏਸ਼ੀਆਈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਰਕਾਰੀ ਇਕਾਈਆਂ ਅਤੇ ਮੀਡੀਆ ਨੂੰ ਕਹਿਣਾ ਚਾਹੀਦਾ ਹੈ ਕਿ ਏਸ਼ੀਆਈ ਸ਼ਬਦ ਦੀ ਵਰਤੋਂ ਨੂੰ ਛੱਡਿਆ ਜਾਵੇ ਕਿਉਂਕਿ ਇਸ ਨਾਲ ਪੂਰਾ ਏਸ਼ੀਆਈ ਭਾਈਚਾਰਾ ਬਦਨਾਮ ਹੁੰਦਾ ਹੈ।