''ਮਿਡਲ ਕਲਾਸ ਲਈ ਬਿਲਕੁਲ ਬੇਕਾਰ ਹੈ ਆਮ ਬਜਟ''- ਕੇਜਰੀਵਾਲ

Global News

ਨਵੀਂ ਦਿੱਲੀ— ਵਿੱਤ ਮੰਤਰੀ ਨੇ ਸੋਮਵਾਰ ਨੂੰ ਸਾਲ 2016-17 ਦਾ ਆਮ ਬਜਟ ਪੇਸ਼ ਕਰ ਦਿੱਤਾ ਹੈ। ਬਜਟ ਪੇਸ਼ ਕਰਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਬਜਟ ਨੂੰ 'ਮੋਦੀ ਬਜਟ' ਦੇ ਨਾਂ ਨਾਲ ਸੰਬੋਧਨ ਕਰਦੇ ਹੋਏ ਖਾਸੀ ਨਿੰਦਾ ਕੀਤੀ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਇਸ ਵਾਰ ਦਾ ਬਜਟ ਖੁਦਕੁਸ਼ੀ ਕਰ ਰਹੇ ਕਿਸਾਨਾਂ ਅਤੇ ਮਿਡਲ ਕਲਾਸ ਦੇ ਬਿਲਕੁਲ ਬੇਕਾਰ ਹੈ।


ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,''ਖੁਦਕੁਸ਼ੀ ਕਰ ਰਹੇ ਕਿਸਾਨਾਂ ਲਈ ਬਜਟ 'ਚ ਕੁਝ ਨਹੀਂ। ਕਿਸਾਨ ਕਰਜ਼ ਹੇਠ ਦੱਬੇ ਹਨ। ਅਮੀਰ ਉਦਯੋਗਪਤੀਆਂ ਦੇ ਲੋਨ ਤਾਂ ਮੁਆਫ਼ ਕਰ ਦਿੱਤੇ ਪਰ ਕਿਸਾਨਾਂ ਦੇ ਨਹੀਂ ਕੀਤੇ।'' ਉਨ੍ਹਾਂ ਨੇ ਅੱਗੇ ਕਿਹਾ,''ਕਿਸਾਨਾਂ ਦੇ ਇਲਾਜ ਲਈ ਵੀ ਬਜਟ 'ਚ ਕੁਝ ਨਹੀਂ। ਸਸਤੀ ਦਵਾਈਆਂ ਦੀ ਦੁਕਾਨ ਖੋਲ੍ਹਣ ਨਾਲ ਨਹੀਂ ਹੋਵੇਗਾ। ਹਰ ਪਿੰਡ 'ਚ ਡਿਸਪੈਂਸਰੀ ਹੋਵੇ ਜਿੱਥੇ ਪੂਰਾ ਮੁਫ਼ਤ ਇਲਾਜ ਹੋਵੇ।''


'ਆਪ' ਨੇਤਾ ਆਸ਼ੂਤੋਸ਼ ਨੇ ਟਵੀਟ ਕਰ ਕਿਹਾ,''ਕਾਲੀ ਕਮਾਈ ਕਰਨ ਵਾਲਿਆਂ ਦੀ ਬੱਲੇ-ਬੱਲੇ। ਮੋਦੀ ਸਰਕਾਰ ਦਾ ਚੋਰੀ ਕਰਨ ਵਾਲਿਆਂ ਨੂੰ ਵੱਡਾ ਤੋਹਫਾ। ਕਾਲੀ ਕਮਾਈ ਕਰੋ, ਸਰਕਾਰੀ ਰਸਤੇ ਤੋਂ ਸਫੇਦ ਕਰੋ।'' ਆਸ਼ੂਤੋਸ਼ ਨੇ ਕਿਹਾ ਕਿ ਮੋਦੀ ਸਰਕਾਰ ਦੇ ਬਜਟ 'ਚ ਆਮ ਲੋਕਾਂ ਅਤੇ ਦਲਿਤਾਂ ਲਈ ਕੁਝ ਵੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਦੇਸ਼ ਦੀ ਜਨਤਾ ਨਾਲ ਧੋਖਾ ਕੀਤਾ ਹੈ।