ਮੋਦੀ ਨੇ ਬਿਹਾਰ ਦੀ ਬੋਲੀ ਲਗਾਈ ਤੇ ਪੈਸਾ ਵੀ ਨਹੀਂ ਦਿੱਤਾ : ਲਾਲੂ

Global News

ਪਟਨਾ, (ਇੰਟ.)— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਦੇਸ਼ ਦੇ ਆਮ ਬਜਟ 'ਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਦੌਰਾਨ ਵਿਸ਼ੇਸ਼ ਪੈਕੇਜ ਦਾ ਐਲਾਨ ਬਿਹਾਰ ਦੀ ਬੋਲੀ ਲਗਾਉਣ ਦੇ ਅੰਦਾਜ਼ ਵਿਚ ਕੀਤਾ ਸੀ ਪਰ ਉਨ੍ਹਾਂ ਪੈਸਾ ਵੀ ਨਹੀਂ ਦਿੱਤਾ। ਚੋਣਾਂ ਸਮੇਂ ਕੀਤੇ ਗਏ ਇਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਨਾ ਤਾਂ ਵਿਸ਼ੇਸ਼ ਪੈਕੇਜ ਅਤੇ ਨਾ ਹੀ ਖਾਸ ਸੂਬੇ ਦੇ ਦਰਜੇ ਦਾ ਜ਼ਿਕਰ ਕੀਤਾ ਗਿਆ ਹੈ।

 

 ਮੋਦੀ ਨੇ ਬਿਹਾਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਰਾਜਦ ਪ੍ਰਧਾਨ ਨੇ ਕਿਹਾ ਕਿ ਮੋਦੀ ਕਾਪੀ ਵਿਚ ਅੰਕ ਕਿਵੇਂ ਮਿਲੇਗਾ? ਪਹਿਲਾਂ ਉਹ ਦੱਸਣ ਕਿ ਪ੍ਰੀਖਿਆ ਤੋਂ ਰੈਸਟੀਕੇਟ ਕਿਉਂ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਭਾਜਪਾ ਨੂੰ 2019 ਤਕ ਦਾ ਮੈਂਡੇਟ ਹੈ ਤਾਂ 2022 ਤਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਿਵੇਂ ਕਰ ਰਹੇ ਹਨ। ਰੇਲ ਬਜਟ ਵਿਚ ਵੀ ਇਨ੍ਹਾਂ ਨੇ 2020 ਤਕ ਸਾਰਿਆਂ ਨੂੰ ਕੰਫਰਟ ਟਿਕਟ ਦੀ ਗੱਲ ਕਹੀ। ਦਰਅਸਲ, ਉਹ ਆਪਣੀ ਟਿਕਟ ਕਨਫਰਮ ਕਰਵਾਉਣ ਵਿਚ ਲੱਗੇ ਹਨ। ਉਹ ਦੱਸਣ ਕਿ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਕੀ ਉਹ ਘੱਟ ਤੋਂ ਘੱਟ ਸਮਰਥਨ ਮੁੱਲ ਨੂੰ ਵਧਾਉਣਗੇ।