ਪਾਕਿਸਤਾਨ ਖਿਲਾਫ ਵਿਰਾਟ ਨੂੰ ਜ਼ਿਆਦਾ ਮੌਕਾ ਨਾ ਮਿਲਣ ਦੀ ਉਮੀਦ: ਗਾਵਸਕਰ

Global News

ਨਵੀਂ ਦਿੱਲੀ- ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਭਾਰਤੀ ਬੱਲੇਬਾਜ਼ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਖੇਡਣ 'ਚ ਸਮਰਥ ਹਨ ਅਤੇ ਏਸ਼ੀਆ ਕੱਪ 'ਚ ਸ਼ਨੀਵਾਰ ਨੂੰ ਹੋਣ ਵਾਲੇ ਮੈਚ 'ਚ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ 'ਤੇ ਸਾਰਿਆਂ ਦੀਆਂ ਨਿਗਾਹਾਂ ਹੋਣਗੀਆਂ।
 

ਗਾਵਸਕਰ ਨੇ ਆਪਣੇ ਬਿਆਨ 'ਚ ਕਿਹਾ, 'ਪਾਕਿਸਤਾਨ ਨੂੰ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦਾ ਸਾਹਮਣਾ ਕਰਨਾ ਹੋਵੇਗਾ, ਜੋ ਸ਼ਾਨਦਾਰ ਫਾਰਮ 'ਚ ਚੱਲ ਰਹੇ ਹਨ। ਸ਼ਿਖਰ ਭਾਵੇਂ ਬੰਗਲਾਦੇਸ਼ ਖਿਲਾਫ ਦੌੜਾਂ ਨਹੀਂ ਬਣਾ ਸਕੇ ਸੀ ਪਰ ਉਨ੍ਹਾਂ ਸ਼੍ਰੀਲੰਕਾ ਅਤੇ ਆਸਟਰੇਲੀਆ ਖਿਲਾਫ ਵਧੀਆ ਪ੍ਰਦਸ਼ਨ ਕੀਤਾ ਸੀ ਅਤੇ ਦੂਜੇ ਪਾਸੇ ਰੋਹਿਤ ਦਾ ਤੇ ਜਵਾਬ ਨਹੀਂ ਹੈ। ਜੇਕਰ ਭਾਰਤੀ ਓਪਨਰ ਜੋੜੀ ਦੌੜਾਂ ਬਣਾਉਣ 'ਚ ਕਾਮਯਾਬ ਰਹੀ ਤਾਂ ਹੋ ਸਕਦੈ ਕਿ ਵਿਰਾਟ ਨੂੰ ਜ਼ਿਆਦਾ ਮੌਕਾ ਨਾ ਮਿਲੇ।'


ਗਾਵਸਕਰ ਨੇ ਭਾਰਤੀ ਗੇਂਦਬਾਜ਼ਾਂ ਦੀ ਤਰੀਫ ਕਰਦਿਆਂ ਕਿਹਾ, 'ਭਾਰਤੀ ਟੀਮ ਕੋਲ ਵਧੀਆ ਤੇਜ਼ ਗੇਂਦਬਾਜ਼ ਹਨ। ਇਕ ਪਾਸੇ ਆਸ਼ੀਸ਼ ਨਹਿਰਾ ਤਜੁਰਬਬੇਕਾਰ ਹੈ ਤਾਂ ਦੂਜੇ ਪਾਸੇ ਬੁਮਰਾਹ ਵਧੀਆ ਯਾਰਕਰ ਗੇਂਦ ਕਰਾਉਂਦਾ ਹੈ। ਇਸ ਤੋਂ ਇਲਾਵਾ ਹਾਰਦਿਕ ਪਾਂਡਿਆ ਵੀ ਵਧੀਆ ਗੇਂਦਬਾਜ਼ੀ ਕਰ ਸਕਦਾ ਹੈ। ਇਸ ਲਈ ਭਾਰਤੀ ਟੀਮ ਨੂੰ ਪਾਕਿਸਤਾਨੀ ਗੇਂਦਬਾਜ਼ਾਂ 'ਤੇ ਜ਼ਿਆਦਾ ਧਿਆਨ ਦੇਣ ਦੀ ਜਰੂਰਤ ਨਹੀਂ ਹੈ ਅਤੇ ਆਪਣੀ ਗੇਂਦਬਾਜ਼ੀ 'ਤੇ ਭਰੋਸਾ ਰੱਖਣਾ ਚਾਹੀਦਾ ਹੈ।'