'ਗਾਜ਼ੀ' ਲਈ ਰਾਣਾ ਨੇ ਕੀਤੀ ਪਾਣੀ 'ਚ ਸ਼ੂਟਿੰਗ

Global News

ਮੁੰਬਈ (ਅਨਸ)- ਤਿੰਨ ਭਾਸ਼ਾਵਾਂ ਵਿਚ ਬਣ ਰਹੀ ਫਿਲਮ 'ਗਾਜ਼ੀ' ਵਿਚ ਸਮੁੰਦਰੀ ਫੌਜ ਅਧਿਕਾਰੀ ਦਾ ਕਿਰਦਾਰ ਨਿਭਾ ਰਹੇ ਰਾਣਾ ਡੁਗੂਬੱਤੀ ਨੇ ਫਿਲਮ ਲਈ ਪਾਣੀ ਦੇ ਅੰਦਰ ਦਾ ਸੀਕਵੈਂਸ ਪੂਰਾ ਕੀਤਾ। ਜਨਵਰੀ ਤੋਂ ਬਾਅਦ ਲਗਾਤਾਰ ਫਿਲਮ ਦੀ ਸ਼ੂਟਿੰਗ ਜਾਰੀ ਹੈ। ਇਹ ਭਾਰਤ ਦੀ ਪਹਿਲੀ ਪਣਡੁੱਬੀ 'ਤੇ ਆਧਾਰਿਤ ਫਿਲਮ ਹੋਵੇਗੀ। ਇਸ ਫਿਲਮ ਵਿਚ ਸਾਲ 1971 ਦੀ ਭਾਰਤ-ਪਾਕਿ ਜੰਗ ਦੌਰਾਨ ਪਾਕਿਸਤਾਨੀ ਵਲੋਂ ਤਾਇਨਾਤ ਪਣਡੁੱਬੀ ਪੀ. ਐੱਨ. ਐੱਸ. ਗਾਜ਼ੀ ਦੇ ਡੁੱਬਣ ਦੇ ਰਹੱਸ ਨੂੰ ਦਰਸਾਇਆ ਜਾਵੇਗਾ।