ਇਹ ਕੈਦ ਬੇਟੀ ਨੂੰ ਲੈ ਆਈ ਸੰਜੇ ਦੇ ਕਰੀਬ!

Global News

ਨਵੀਂ ਦਿੱਲੀ- ਸੰਜੇ ਦੱਤ ਲਈ ਰਿਸ਼ਤਿਆਂ ਦਾ ਸਫਰ ਵੀ ਆਸਾਨ ਨਹੀਂ ਰਿਹਾ ਹੈ। ਵੱਡੀ ਬੇਟੀ ਤ੍ਰਿਸ਼ਲਾ ਨਾਲ ਉਨ੍ਹਾਂ ਦੇ ਰਿਸ਼ਤੇ 'ਚ ਵੀ ਤਨਾਅ ਹੀ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਤ੍ਰਿਸ਼ਲਾ ਨੂੰ ਕਈ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਬਰਫ ਪੂਰੀ ਤਰ੍ਹਾਂ ਪਿਘਲੀ ਨਹੀਂ।
 

ਹਾਲਾਂਕ ਇਸ ਵਾਰ ਉਨ੍ਹਾਂ ਦੀ ਰਿਹਾਈ ਦੇ ਸਮੇਂ ਤ੍ਰਿਸ਼ਲਾ ਜਿਸ ਤਰ੍ਹਾਂ ਟਵਿੱਟਰ 'ਤੇ ਸੰਜੇ ਲਈ ਈਮੋਸ਼ਨਲ ਮੈਸੇਜ ਲਿਖ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਇਸ ਕੈਦ ਨੇ ਪਿਤਾ-ਬੇਟੀ 'ਚ ਭਾਵਨਾਵਾਂ ਦੀ ਡੋਰ ਜੋੜ ਦਿੱਤੀ ਹੈ। ਦੱਸ ਦਈਏ ਕਿ ਤ੍ਰਿਸ਼ਲਾ, ਸੰਜੇ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਬੇਟੀ ਹੈ। ਪਹਿਲੇ ਤ੍ਰਿਸ਼ਲਾ ਨੇ ਸੰਜੇ ਦੱਤ ਨਾਲ ਆਪਣੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ, ਜੋ ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਇਨ੍ਹਾਂ ਦੇ ਨਾਲ ਹੀ ਤ੍ਰਿਸ਼ਲਾ ਨੇ ਮੈਸੇਜ ਵੀ ਲਿਖਿਆ ਸੀ,''ਮੇਰਾ ਸ਼ੇਰ ਪਿੰਜਰੇ ਦੇ ਬਾਹਰ ਆਉਣ ਵਾਲਾ ਹੈ ਅਤੇ ਫਿਰ ਉਹ ਜੰਗਲ ਦਾ ਰੁਖ ਕਰੇਗਾ।''
 

ਉਸ ਦੇ ਬਾਅਦ ਰਿਹਾਈ ਵਾਲੇ ਦਿਨ ਤ੍ਰਿਸ਼ਲਾ ਨੇ ਫਿਰ ਸੰਜੇ ਦੱਤ ਲਈ ਟਵੀਟ ਕੀਤਾ,''ਮੈਂ ਤੁਹਾਡੇ ਲਈ ਬਹੁਤ ਉਤਸਾਹਿਤ ਅਤੇ ਖੁਸ਼ ਹਾਂ। ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਹਾਂ ਅਤੇ ਤੁਹਾਨੂੰ ਮਿਲਣ ਲਈ ਇੰਤਜ਼ਾਰ ਨਹੀਂ ਕਰ ਸਕਦੀ।'' ਤ੍ਰਿਸ਼ਲਾ ਦੱਸਦੀ ਹੈ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਚਿੱਠੀਆਂ ਦੇ ਜ਼ਰੀਏ ਸੰਪਰਕ 'ਚ ਹੈ।