ਕੈਲਗਰੀ ਵਿੱਚ ਲਗਾਇਆ ਗਿਆ ਰੋਗ ਨਿਵਾਰਣ ਕੈਂਪ

Global News

ਕੈਲਗਰੀ—  ਕੈਨੇਡਾ ਵਿਚ ਸ਼ਹਿਰ ਕੈਲਗਰੀ ਦੇ ਗੁਰਦੁਆਰਾ 'ਦਸਮੇਸ਼ ਕਲਚਰ ਸੈਂਟਰ' ਵਿੱਚ ਚਾਰ ਦਿਨਾਂ ਦਾ ਰੋਗ ਨਿਵਾਰਣ ਕੈਂਪ ਲਗਾਇਆ ਗਿਆ। ਮਿਸ਼ਨ ਦੇ ਜਨਰਲ ਸਕੱਤਰ ਸਾਬਕਾ ਕੈਪਟਨ ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਅਜਿਹੇ ਕੈਂਪ ਪੂਰੇ ਉੱਤਰੀ ਅਮਰੀਕਾ ਦੇ ਸ਼ਹਿਰਾਂ ਵਿੱਚ ਲਗਾਏ ਗਏ ਹਨ। ਕੈਲਗਰੀ ਦੇ ਕੈਂਪ ਲਈ ਪੰਜ ਮੈਂਬਰੀ ਟੀਮ ਟੋਰਾਂਟੋ ਤੋਂ ਆਈ ਅਤੇ ਕੈਂਪ ਲਈ ਗੁਰਦੀਸ਼ ਕੌਰ ਗਰੇਵਾਲ ਨੂੰ ਕੋਆਰਡੀਨੇਟਰ ਥਾਪਿਆ ਗਿਆ।
 

ਡਾ. ਬਲਵੰਤ ਸਿੰਘ ਨੇ ਸੰਗਤਾਂ ਤੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਸੰਗਤ ਨੂੰ ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕਰਵਾਇਆ। ਟੋਰਾਂਟੋ ਤੋਂ ਆਈ ਟੀਮ ਦੇ ਮੈਂਬਰਾਂ ਦਵਿੰਦਰ ਸਿੰਘ ਸਹੋਤਾ, ਕਿੰਦਰ ਕੌਰ, ਅਰਜਬੀਰ ਕੌਰ ਅਤੇ ਜਸਬੀਰ ਕੌਰ (ਕੈਲਗਰੀ) ਨੇ ਸ਼ਬਦ ਜਾਪ ਕਰਵਾਇਆ। ਕੈਂਪ ਵਿੱਚ ਸੇਵਾ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।