ਦੁਨੀਆ ਦਾ ਸਭ ਤੋਂ ''ਸ਼ਕਤੀਸ਼ਾਲੀ ਦਸਤਾਵੇਜ਼'' ਹੈ ਜਰਮਨੀ ਦਾ ਪਾਸਪੋਰਟ

Global News

ਲੰਡਨ— ਜਰਮਨੀ ਦੇ ਪਾਸਪੋਰਟ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦਸਤਾਵੇਜ਼ ਕਰਾਰ ਦਿੱਤਾ ਗਿਆ ਹੈ। 50 ਸ਼ਕਤੀਸ਼ਾਲੀ ਦਸਤਾਵੇਜ਼ਾਂ ਦੀ ਸੂਚੀ ਵਿਚ ਭਾਰਤ ਨੂੰ 48ਵਾਂ ਸਥਾਨ ਦਿੱਤਾ ਗਿਆ ਹੈ। ਇਹ ਤੀਜੀ ਵਾਰ ਹੈ ਜਦੋਂ ਜਰਮਨੀ ਦੇ ਪਾਸਪੋਰਟ ਨੂੰ ਦੁਨੀਆ ਦਾ ਤੀਜਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਕਰਾਰ ਦਿੱਤਾ ਗਿਆ ਹੈ। 
 

ਜਰਮਨੀ ਸਥਿਤ 'ਗੇ ਯੂਰੋ' ਵੈੱਬਸਾਈਟ ਨੇ ਵੀਜ਼ਾ-ਮੁਕਤ ਪ੍ਰਵੇਸ਼, ਅਪਲਾਈ ਕਰਨ ਦਾ ਖਰਚ ਅਤੇ ਪਾਸਪੋਰਟ ਹਾਸਲ ਕਰਨ ਵਿਚ ਲੱਗਣ ਵਾਲੇ ਸਮੇਂ ਦੇ ਆਧਾਰ 'ਤੇ 50 ਦੇਸ਼ਾਂ ਦੀ ਇਹ ਸੂਚੀ ਤਿਆਰ ਕੀਤੀ ਹੈ। ਇਸ ਸੂਚੀ ਵਿਚ ਜਰਮਨੀ ਤੋਂ ਇਲਾਵਾ ਕਈ ਯੂਰਪੀ ਦੇਸ਼ਾਂ ਦੇ ਨਾਲ ਅਮਰੀਕਾ, ਜਾਪਾਨ ਅਤੇ ਕੈਨੇਡਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਦੇ ਆਧਾਰ 'ਤੇ ਅਫਗਾਨਿਸਤਾਨ ਦਾ ਪਾਸਪੋਰਟ ਸਭ ਤੋਂ ਖਰਾਬ ਅਤੇ ਕਮਜ਼ੋਰ ਦਸਤਾਵੇਜ਼ ਹੈ ਅਤੇ ਦੱਖਣੀ ਸੂਡਾਨ, ਫਲਸਤੀਨ ਦਾ ਸਥਾਨ ਅਫਗਾਨਿਸਤਾਨ ਤੋਂ ਵੀ ਹੇਠਾਂ ਹੈ। ਅਫਗਾਨਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਮੁਕਤ ਯਾਤਰਾ ਵਿਚ ਦੁਨੀਆ ਵਿਚ ਜਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਨੂੰ ਦੇਖਦੇ ਹੋਏ ਅਫਗਾਨ ਪਾਸਪੋਰਟ ਦੁਨੀਆ ਦਾ ਸਭ ਤੋਂ ਕਮਜ਼ੋਰ ਪਾਸਪੋਰਟ ਹੈ। 
 

ਸੂਚੀ ਦੇ ਹੇਠਲੇ ਹਿੱਸੇ 'ਚ ਮੌਜੂਦ ਭਾਰਤ 52 ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਪ੍ਰਵੇਸ਼ ਦਾ ਪੇਸ਼ਕਸ਼ ਕਰਦਾ ਹੈ ਅਤੇ ਭਾਰਤੀ ਪਾਸਪੋਰਟ ਹਾਸਲ ਕਰਨ ਵਿਚ 24 ਡਾਲਰ ਦਾ ਖਰਚਾ ਆਉਂਦਾ ਹੈ। ਇਸ ਨੂੰ ਹਾਸਲ ਕਰਨ ਵਿਚ ਘੱਟ ਤੋਂ ਘੱਟ 87 ਘੰਟਿਆਂ ਦਾ ਸਮਾਂ ਲੱਗਦਾ ਹੈ।