ਮਿਸਰ ਪੁਲਸ ਚੌਂਕੀ ''ਤੇ ਹਮਲਾ, ਇਕ ਪੁਲਸ ਅਧਿਕਾਰੀ ਦੀ ਮੌਤ

Global News

ਕਾਹਿਰਾ— ਮਿਸਰ ਦੇ ਗੀਜਾ ਵਿਚ ਬੰਦੂਕਧਾਰੀਆਂ ਨੇ ਪੁਲਸ ਕਰਮਚਾਰੀਆਂ 'ਤੇ ਹਮਲੇ ਕੀਤੇ। ਇਸ ਕਾਰਨ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਮੋਟਰ ਸਾਈਕਲ 'ਤੇ ਸਵਾਰ ਨਕਾਬ ਪਹਿਨੇ ਬੰਦੂਕਧਾਰੀਆਂ ਨੇ ਅਲ-ਮਾਰਾਜਿਕ ਨਾਕੇ 'ਤੇ ਹਮਲਾ ਕੀਤਾ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਿਚ ਇਕ ਨਾਗਰਿਕ ਵੀ ਜ਼ਖਮੀ ਹੋ ਗਿਆ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਦੀ ਚਾਰੋਂ ਪਾਸੇ ਘੇਰਾਬੰਦੀ ਕਰ ਲਈ ਹੈ।

 

ਹਮਲਾਵਰਾਂ ਦੀ ਤਲਾਸ਼ ਲਈ ਖੋਜ ਅਭਿਆਸ ਸ਼ੁਰੂ ਕਰ ਦਿੱਤਾ ਗਿਆ ਹੈ। ਇਕ ਸਥਾਨਕ ਮੀਡੀਆ ਦੀ ਖਬਰ ਵਿਚ ਅਲ-ਬਦਰਸ਼ੀਨ ਅਦਾਲਤ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪਿਛਲੇ 3 ਸਾਲ ਵਿਚ ਅਲ-ਮਾਰਜਿਕ ਨਾਕੇ 'ਤੇ 18 ਵਾਰ ਹਮਲੇ ਹੋ ਚੁੱਕੇ ਹਨ। ਖਬਰ ਮੁਤਾਬਕ ਹਮਲੇ ਵਿਚ ਕਈ ਪੁਲਸ ਅਧਿਕਾਰੀ ਮਾਰੇ ਜਾ ਚੁੱਕੇ ਹਨ ਪਰ ਉਨ੍ਹਾਂ ਦੀ ਸੁਰੱਖਿਆ ਦਾ ਕੋਈ ਉਪਾਅ ਨਹੀਂ ਕੀਤਾ ਗਿਆ।