ਸੋਮਾਲੀਆ ਵਿਚ ਕਾਰ ਧਮਾਕੇ ਕਾਰਨ 9 ਲੋਕਾਂ ਦੀ ਮੌਤ

Global News

ਮੋਗਾਦਿਸ਼— ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਇਕ ਮਸ਼ਹੂਰ ਪਾਰਕ ਦੇ ਗੇਟ ਕੋਲ ਅਤੇ ਇਕ ਹੋਟਲ ਦੇ ਨੇੜੇ ਅੱਤਵਾਦੀ ਸੰਗਠਨ ਅਲ ਸ਼ਬਾਬ ਨੇ ਕਾਰ ਬੰਬ ਧਮਾਕੇ ਕੀਤੇ ਜਿਸ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਅਹਮਦ ਅਬਦੁਲਾਹੀ ਨੇ ਦੱਸਿਆ,'' ਇੱਥੇ ਕੱਲ੍ਹ ਬੰਬ ਧਮਾਕੇ ਹੋਏ ਇਸ ਕਰਕੇ 9 ਲੋਕ ਮਾਰੇ ਗਏ ਹਨ ਅਤੇ 30 ਹੋਰ ਲੋਕ ਜ਼ਖਮੀ ਹੋਏ ਹਨ।

 

ਪੁਲਸ ਦੀ ਕਾਰਵਾਈ ਵਿਚ 3 ਹਮਲਾਵਰ ਵੀ ਮਾਰੇ ਗਏ ਹਨ।'' ਪੁਲਸ ਨੇ ਇਸ ਇਲਾਕੇ ਨੂੰ ਸੁਰੱਖਿਅਤ ਦੱਸਿਆ ਹੈ। ਅੱਤਵਾਦੀ ਸੰਗਠਨ ਅਲ ਸ਼ਬਾਬ ਨੇ ਦੋਵੇਂ ਧਮਾਕਿਆਂ ਦੀ ਜਿੰਮੇਵਾਰੀ ਲਈ ਹੈ। ਇਸ ਧਮਾਕੇ ਕਾਰਨ ਹੋਟਲ ਦੀ ਕੰਧ ਅਤੇ ਪਾਰਕ ਨੇੜੇ ਖੜ੍ਹੀਆਂ ਗੱਡੀਆਂ ਨੂੰ ਨੁਕਸਾਨ ਹੋਇਆ ਹੈ। ਪੁਲਸ ਵਲੋਂ ਇਸ ਮਾਮਲੇ ਬਾਰੇ ਜਾਂਚ ਕੀਤੀ ਜਾ ਰਹੀ ਹੈ।