ਇਟਲੀ ''ਚ ਨੌਜਵਾਨ ਨੇ ਕੀਤਾ ਆਪਣੀ ਮਾਂ ਤੇ ਭੈਣ ਦਾ ਕਤਲ

Global News

ਵੀਨਸ —ਇਟਲੀ ਦੇ ਵਿਰੋਨਾ ਜ਼ਿਲੇ ਦੇ ਸ਼ਹਿਰ ਅਲਬਰੇਦੋ ਵਿਚ 20 ਸਾਲ ਦੇ ਨੌਜਵਾਨ ਨੇ ਆਪਣੀ ਮਾਂ ਅਤੇ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਹ ਆਪਣੀ ਮਾਂ ਨੂੰ ਬੈਂਕ ਵਿਚੋਂ ਯੂਰੋ ਕਢਵਾਉਣ ਦੀ ਜਿੱਦ ਕਰ ਰਿਹਾ ਸੀ। ਜਦ ਉਹ ਨਾ ਮੰਨੀਆਂ ਤਾਂ ਉਸਨੇ ਆਪਣੀ ਮਾਂ ਤੇ ਭੈਣ ਨੂੰ ਚਾਕੂ ਨਾਲ ਕਤਲ ਕਰ ਦਿੱਤਾ। ਉਸਨੇ ਲਾਸ਼ਾਂ ਨੂੰ ਘਰ ਤੋਂ ਥੋੜ੍ਹੀ ਦੂਰੀ 'ਤੇ ਵਗਦੀ ਇਕ ਨਹਿਰ ਵਿਚ ਸੁੱਟ ਦਿੱਤਾ। 
 

ਕੁਝ ਘੰਟਿਆਂ ਬਾਅਦ ਇਸ ਨੌਜਵਾਨ ਨੇ ਖੁਦ ਹੀ ਪੁਲਿਸ ਕੋਲ ਜਾ ਕੇ ਸੂਚਨਾ ਦਿੱਤੀ ਕਿ ਉਸਨੇ ਆਪਣੀ ਮਾਂ ਤੇ ਭੈਣ ਨੂੰ ਕਤਲ ਕਰਕੇ ਲਾਸ਼ਾਂ ਨਹਿਰ 'ਚ ਸੁੱਟ ਦਿੱਤੀਆਂ ਹਨ। ਉਸਨੇ ਦੱਸਿਆ ਕਿ ਉਸਦੀ ਮਾਂ ਵਲੋਂ ਕੁੱਝ ਪੈਸੇ ਨਾ ਦੇਣ ਕਾਰਨ ਉਸਨੂੰ ਇੰਨਾ ਗੁੱਸਾ ਆਇਆ ਕਿ ਆਪਣੀ ਮਾਂ ਦਾ ਗਲਾ ਵੱਢ ਦਿੱਤਾ ਤੇ ਦੂਜੇ ਕਮਰੇ ਵਿਚ ਟੀ.ਵੀ. ਦੇਖ ਰਹੀ ਆਪਣੀ 11 ਸਾਲਾ ਭੈਣ ਨੂੰ ਵੀ ਮਾਰ ਦਿੱਤਾ।  
 

ਪੁਲਿਸ ਨੇ ਗੋਤਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਨਹਿਰ 'ਚੋਂ ਬਾਹਰ ਕੱਢਿਆ ਅਤੇ ਹੱਤਿਆਰੇ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਹੈ।