ਸਕਾਟਲੈਂਡ ''ਚ ''ਮੇਕ ਇਨ ਇੰਡੀਆ'' ਸਮਾਰੋਹ ਮਨਾਇਆ ਗਿਆ

Global News

ਲੰਡਨ— 'ਸ਼ੈਰੇਟਨ ਗਰੈਂਡ ਹੋਟਲ ਐਡਿਨਬਰਾ ਸਕਾਟਲੈਂਡ' 'ਚ ਵਿਸ਼ੇਸ਼ 'ਮੇਕ ਇੰਨ ਇੰਡੀਆ' ਸਮਾਰੋਹ ਕਰਵਾਇਆ ਗਿਆ। ਸਕਾਟਿਸ਼ ਡਿਵੈਲਪਮੈਂਟ ਵਲੋਂ 'ਕਨਫੈੱਡਰੇਸ਼ਨ ਆਫ਼ ਇੰਡੀਆ' ਅਤੇ ਯੂ.ਕੇ. ਇੰਡੀਆ ਬ੍ਰਿਟਿਸ਼ ਸਭਾ ਦੇ ਸਹਿਯੋਗ ਨਾਲ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਕਾਟਿਸ਼ ਡਿਵੈਲਪਮੈਂਟ ਇੰਟਰਨੈਸ਼ਨਲ ਦੀ 'ਟਰੇਡ ਐਂਡ ਸਰਵਿਸਜ਼' ਦੀ ਮੁਖੀ ਮਿਸ ਸੂਜ਼ਾਨ ਸੋਸਨਾ ਨੇ ਸਾਰਿਆਂ ਦਾ ਸੁਆਗਤ ਕੀਤਾ। ਇਸ ਮਗਰੋਂ ਭਾਰਤੀ ਕਾਸਲੇਟ ਜਨਰਲ ਸੀ.ਔਸਕਰ ਕਰਕੇਟਾ ਅਤੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਡਾ. ਵਰਿੰਦਰ ਪੋਲ ਨੇ ਸੰਬੋਧਨ ਕਰਦਿਆਂ 'ਮੇਕ ਇੰਨ ਇੰਡੀਆ' ਮਿਸ਼ਨ ਬਾਰੇ ਦੱਸਿਆ। ਸਮਾਗਮ ਵਿਚ ਸਕਾਟਲੈਂਡ ਦੇ ਤਕਰੀਬਨ 40  ਕਾਰੋਬਾਰੀ, ਨਿਵੇਸ਼ਕ ਤੇ ਕੰਪਨੀ ਮਾਲਕਾਂ ਨੇ ਸ਼ਮੂਲੀਅਤ ਕੀਤੀ।  ਕਾਰੋਬਾਰੀ ਸੈਕਟਰ ਨਾਲ ਜੁੜੇ ਭਾਰਤੀਆਂ ਅਤੇ ਹੋਰਨਾਂ ਨੇ ਆਪਣੇ ਉਤਪਾਦਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

 

 ਯੂ.ਕੇ. ਇੰਡੀਆ ਬ੍ਰਿਟਿਸ਼ ਸਭਾ ਦੇ ਰਿਜ਼ਨਲ ਡਾਇਰੈਕਟਰ ਸ਼੍ਰੀ ਸਟੀਫ ਟੂ ਗੁੱਡ ਅਤੇ ਕਨਫੈੱਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ ਯੂ.ਕੇ. ਦੀ ਡਾਇਰੈਕਟਰ ਮਿਸ ਸੁਚੇਤਾ ਸੋਨਾਲੀਕਾ, ਭਾਰਤੀ ਹਾਈ ਕਮਿਸ਼ਨ ਲੰਡਨ ਦੇ ਪਹਿਲੇ ਸੈਕਟਰੀ ਮਿ: ਵਿਜੇ ਵਸੰਤ ਨੇ ਵੀ ਸੰਬੋਧਨ ਕੀਤਾ।