ਪੀ. ਐੱਮ. ਮੋਦੀ ਖਿਲਾਫ ਕੇਜਰੀਵਾਲ ਦੇ ਸ਼ਬਦ ਦੇਸ਼ਧ੍ਰੋਹੀ

Global News

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਅਪਰਾਧਕ ਸ਼ਿਕਾਇਤ ਦਾਖਲ ਕਰਨ ਵਾਲੇ ਇਕ ਵਕੀਲ ਨੇ ਅੱਜ ਇਕ ਸਥਾਨਕ ਅਦਾਲਤ 'ਚ ਦੋਸ਼ ਲਗਾਇਆ ਹੈ ਕਿ ਆਮ ਆਦਮੀ ਪਾਰਟੀ (ਆਪ) ਮੁਖੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵਰਤੇ ਗਏ 'ਕਾਇਰ' ਅਤੇ ਮਨੋਰੋਗੀ' ਵਰਗੇ ਸ਼ਬਦ ਮਾਣਹਾਨੀ ਕਰਨ ਵਾਲੇ ਅਤੇ ਦੇਸ਼ਧ੍ਰੋਹੀ ਹਨ। ਸ਼ਿਕਾਇਤ ਕਰਤਾ ਅਤੇ ਵਕੀਲ ਪ੍ਰਦੀਪ ਦ੍ਰਿਵੇਦੀ ਨੇ ਮੈਟਰੋਪਾਲੀਟਨ ਮੈਜਿਸਟ੍ਰੇਟ ਅਭਿਲਾਸ਼ ਮਲਹੋਤਰਾ ਦੇ ਸਾਹਮਣੇ ਦਲੀਲ ਦਿੱਤੀ ਕਿ ਕੇਜਰੀਵਾਲ ਦੇ ਬਿਆਨ ਦੇਸ਼ 'ਚ ਅਸੰਤੋਸ਼ ਪੈਦਾ ਕਰ ਸਕਦੇ ਹਨ। 


ਦ੍ਰਿਵੇਦੀ ਨੇ ਆਈ. ਪੀ. ਸੀ. ਦੀ ਧਾਰਾ 124-ਏ (ਦੇਸ਼ਧ੍ਰੋਹ) ਅਤੇ 500 ਮਾਣਹਾਨੀ ਦੇ ਤਹਿਤ ਕੇਜਰੀਵਾਲ 'ਤੇ ਮੁਕੱਦਮਾ ਚਲਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੇ ਬਿਆਨਾਂ ਪਿੱਛੇ 'ਦੇਸ਼ਧ੍ਰੋਹੀ ਮੰਸ਼ਾ' ਸੀ, ਜਿਸ ਨਾਲ ਪ੍ਰਧਾਨ ਮੰਤਰੀ ਖਿਲਾਫ ਨਫਰਤ ਫੈਲੀ। ਸ਼ਿਕਾਇਤ ਕਰਤਾ ਵਲੋਂ ਪੈਰਵੀ ਕਰਨ ਵਾਲੇ ਵਕੀਲ ਅਨੁਪਮ ਦ੍ਰਿਵੇਦੀ ਨੇ ਦਲੀਲ ਦਿੱਤੀ, ਕੇਜਰੀਵਾਲ ਦੇ ਬਿਆਨ ਦੇਸ਼ 'ਚ ਅਸੰਤੋਸ਼ ਪੈਦਾ ਕਰ ਸਕਦੇ ਹਨ। ਕੇਜਰੀਵਾਲ ਅਤੇ ਮੋਦੀ ਦੇ ਵਿੱਚ ਚੋਣਾਂ ਦੇ ਸਮੇਂ ਤੋਂ ਹੀ ਰਾਜਨੀਤਿਕ ਰੰਜਿਸ਼ ਰਹੀ ਹੈ।

 

ਬਹਿਸ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਵਕੀਲ ਨੂੰ ਕਿਹਾ ਕਿ ਉਹ ਆਪਣੀ ਸ਼ਿਕਾਇਤ ਦੇ ਸਮਰਥਨ 'ਚ ਵੱਖ-ਵੱਖ ਫੈਸਲਿਆਂ ਨੂੰ ਅਗਲੀ ਸੁਣਵਾਈ ਨੂੰ ਤਰੀਕ 28 ਮਈ ਨੂੰ ਪੇਸ਼ ਕਰਨ। 


ਬਹਿਸ ਦੌਰਾਨ ਵਕੀਲ ਨੇ ਕਿਹਾ ਕਿ ਇਹ ਬਦਕਿਸਮਤ ਹੈ ਕਿ ਇਕ ਸ਼ਖਸ ਦਾ ਨਿੱਜੀ ਹਿੱਤ ਦੇਸ਼ ਹਿੱਤ 'ਤੇ ਭਾਰੀ ਹੈ। ਸ਼ਿਕਾਇਤ ਦਾਖਲ ਕਰਨ ਦੀ ਸ਼ਿਕਾਇਤ ਕਰਤਾ ਦੀ ਹੈਸੀਅਤ ਦੇ ਬਾਬਤ ਵਕੀਲ ਨੇ ਕਿਹਾ ਕਿ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਉਹ ਕੇਜਰੀਵਾਲ ਦੀਆਂ ਟਿੱਪਣੀਆਂ ਨਾਲ ਦੁਖੀ ਸਨ ਅਤੇ ਉਹ ਅਜਿਹੀ ਸ਼ਿਕਾਇਤ ਦਾਖਲ ਕਰਨ ਲਈ ਸਮਰਥ ਹਨ, ਜਿਸ 'ਚ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਬਿਆਨ ਦਿੱਤੇ ਗਏ ਹੋਣ।