ਪੇਸ-ਚਾਰਡੀ ਦੀ ਜੋੜੀ ਪਹਿਲੇ ਦੌਰ ''ਚ ਹਾਰੀ

Global News

ਅਕਾਲਪੁਲਕੋ— ਭਾਰਤ ਦਾ ਲਿਏਂਡਰ ਪੇਸ ਤੇ ਉਸ ਦਾ ਫਰਾਂਸ ਦਾ ਜੋੜੀਦਾਰ ਜੈਰੇਮੀ ਚਾਰਡੀ ਮੈਕਸੀਕੋ ਓਪਨ ਟੈਨਿਸ ਦੇ ਪਹਿਲੇ ਦੌਰ 'ਚ ਹਾਰ ਗਏ ਹਨ। ਇੰਡੋ-ਫਰੈਂਚ ਜੋੜੀ ਓਲੀਵਰ ਮਰਾਚ ਤੇ ਫੈਬਰਿਸ ਮਾਰਟਿਨ ਦੀ ਆਸਟ੍ਰੇਲੀਆਈ ਜੋੜੀ ਨੂੰ ਕੋਈ ਚੁਣੌਤੀ ਨਹੀਂ ਦੇ ਸਕੀ ਤੇ ਉਸ ਨੂੰ ਸਿੱਧੇ ਸੈੱਟਾਂ 'ਚ 2-6, 4-6 ਨਾਲ ਹਾਰ ਝੱਲਣੀ ਪਈ ਹੈ। ਮਰਾਚ ਤੇ ਮਾਰਟਿਨ ਦਾ ਕੁਆਰਟਰ ਫਾਈਨਲ 'ਚ ਅਮਰੀਕੀ ਜੋੜੀ ਸਕਾਟ ਲਿਪਸਕੀ ਤੇ ਐਰਿਕ ਬੁਟੋਰੈਕ ਨਾਲ ਮੁਕਾਬਲਾ ਹੋਵੇਗਾ।