'ਅਰਦਾਸ' 'ਚ ਵਧੀਆ ਵਿਸ਼ੇ ਨਾਲ ਹੋਵੇਗਾ ਕਾਮੇਡੀ ਦਾ ਤੜਕਾ

Global News

ਜਲੰਧਰ— 11 ਮਾਰਚ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਫਿਲਮ 'ਅਰਦਾਸ' ਇਕ ਵਧੀਆ ਵਿਸ਼ੇ ਦੇ ਨਾਲ-ਨਾਲ ਕਾਮੇਡੀ ਭਰਪੂਰ ਹੋਵੇਗੀ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ। ਇਸ ਗੱਲ ਦੀ ਪੁਸ਼ਟੀ ਖੁਦ ਫਿਲਮ ਦੇ ਡਾਇਰੈਕਟਰ ਗਿੱਪੀ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ 'ਤੇ ਕੀਤੀ ਹੈ।
 

ਫਿਲਮ ਦੇ ਹੁਣ ਤਕ ਦੋ ਗੀਤ 'ਦਾਤਾ ਜੀ' ਤੇ 'ਕਾਵਾਂ ਵਾਲੀ ਪੰਚਾਇਤ' ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ। 'ਅਰਦਾਸ' ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ 11 ਮਾਰਚ ਨੂੰ ਹੀ ਰਿਲੀਜ਼ ਕੀਤੀ ਜਾਵੇਗੀ।