'ਕਾਮੇਡੀ ਕਿੰਗ' ਕਪਿਲ ਸ਼ਰਮਾ ਨੇ ਵੀ ਦਿੱਤੀਆਂ 'ਲਵ ਪੰਜਾਬ' ਨੂੰ ਸ਼ੁਭਕਾਮਨਾਵਾਂ

Global News

ਜਲੰਧਰ— ਨੌਜਵਾਨ ਦਿਲਾਂ ਦੀ ਧੜਕਣ ਅਮਰਿੰਦਰ ਗਿੱਲ ਦੀ ਨਵੀਂ ਫਿਲਮ 'ਲਵ ਪੰਜਾਬ' ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਪਾਲੀਵੁੱਡ ਤੇ ਬਾਲੀਵੁੱਡ ਦੇ ਸਿਤਾਰਿਆਂ ਵਲੋਂ ਵੀ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਸਟਾਰਿੰਗ ਇਸ ਫਿਲਮ ਦੇ ਟਰੇਲਰ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਨਾਲ-ਨਾਲ ਬੀ-ਟਾਊਨ ਦੇ ਮਸ਼ਹੂਰ ਡਾਇਰੈਕਟ ਸਾਜਿਦ ਖਾਨ ਵਲੋਂ ਵੀ ਇਸ ਫਿਲਮ ਲਈ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੁਨੀਲ ਗਰੋਵਰ ਤੇ ਕੀਕੂ ਸ਼ਾਰਦਾ ਵਲੋਂ ਵੀ ਫਿਲਮ ਦੇ ਟਰੇਲਰ ਦੀ ਤਾਰੀਫ ਕੀਤੀ ਗਈ ਹੈ।
 

ਪੰਜ ਦਿਨ ਪਹਿਲਾਂ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਹੁਣ ਤਕ 11 ਲੱਖ ਤੋਂ ਵੀ ਵੱਧ ਲੋਕ ਦੇਖ ਚੁੱਕੇ ਹਨ। ਫਿਲਮ 11 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।